ਕੋਰੋਨਾ ਨੂੰ ਲੈ ਕੇ ਰਾਜੇਸ਼ ਭੂਸ਼ਣ ਦੀ ਲੋਕਾਂ ਨੂੰ ਅਪੀਲ, ਤਿਉਹਾਰਾਂ ''ਚ ਵਰਤਣ ਸਾਵਧਾਨੀ

08/04/2021 11:04:17 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਅਪੀਲ ਕੀਤੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਭੇਜੀ ਹੈ। ਚਿੱਠੀ ਵਿੱਚ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਨੂੰ ਲੈ ਕੇ ਸੂਬਿਆਂ ਨੂੰ ਸੁਚੇਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ -  ਜੰਮੂ-ਕਸ਼ਮੀਰ 'ਚ 38 ਮਹੀਨਿਆਂ 'ਚ ਢੇਰ ਕੀਤੇ 630 ਅੱਤਵਾਦੀ

ਇਨ੍ਹਾਂ ਤਿਉਹਾਰਾਂ ਨੂੰ ਲੈ ਕੇ ਕੀਤਾ ਸੁਚੇਤ
ਇਸ ਚਿੱਠੀ ਦੇ ਜ਼ਰੀਏ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਤਿਉਹਾਰਾਂ ਵਿੱਚ ਭੀੜ ਇਕੱਠੀ ਨਾ ਹੋਣ ਦਿਓ। ਸੂਬੇ ਨਜ਼ਰ ਰੱਖਣ ਅਤੇ Covid-19 ਐਪ੍ਰੋਪ੍ਰੀਏਟ ਬੀਹੇਵੀਅਰ ਦਾ ਪਾਲਣ ਕਰਵਾਉਣ। ਚਿੱਠੀ ਵਿੱਚ 19 ਅਗਸਤ ਨੂੰ ਮੁਹੱਰਮ, 21 ਅਗਸਤ ਨੂੰ ਓਣਮ ਅਤੇ 30 ਅਗਸਤ ਨੂੰ ਜਨਮਾਸ਼ਟਮੀ, 10 ਸਤੰਬਰ ਨੂੰ ਗਣੇਸ਼ ਚਤੁਰਥੀ ਅਤੇ 5 ਤੋਂ 15 ਅਕਤੂਬਰ ਤੱਕ ਦੁਰਗਾ ਪੂਜਾ ਨੂੰ ਲੈ ਕੇ ਸੁਝਾਅ ਦਿੱਤੇ ਗਏ ਹਨ।

ਇਹ ਵੀ ਪੜ੍ਹੋ -  ਕੇਰਲ ISI ਮਾਡਿਊਲ: ਐੱਨ.ਆਈ.ਏ. ਦੀ ਕਰਨਾਟਕ ਅਤੇ ਜੰਮੂ-ਕਸ਼ਮੀਰ 'ਚ ਛਾਪੇਮਾਰੀ, ਚਾਰ ਗ੍ਰਿਫਤਾਰ

ਸੂਬੇ ਲਗਾ ਸਕਦੇ ਹਨ ਪਾਬੰਦੀ
ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਤਿਉਹਾਰਾਂ ਦੇ ਮੌਸਮ ਵਿੱਚ ਵੱਡੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ। ਲਿਹਾਜਾ ਸੂਬਾ ਸਥਾਨਕ ਪੱਧਰ 'ਤੇ ਰੋਕ ਲਗਾ ਸਕਦੇ ਹਨ, ਜਿਸ ਨਾਲ ਭੀੜ ਇਕੱਠੀ ਨਾ ਹੋਵੇ। ਇੱਕ ਵਾਰ ਵੱਧ ਰਹੇ ਕੋਰੋਨਾ ਨੰਬਰਾਂ ਨੂੰ ਵੇਖਦੇ ਹੋਏ ਛੋਟੀ ਜਿਹੀ ਭੁੱਲ ਇਨਫੈਕਸ਼ਨ ਫੈਲਣ ਦਾ ਵੱਡਾ ਕਾਰਨ ਬਣ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News