ਰਾਜਸਥਾਨ ''ਚ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਹੋਈ ਮੌਤ

Friday, Jul 17, 2020 - 06:01 PM (IST)

ਰਾਜਸਥਾਨ ''ਚ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਹੋਈ ਮੌਤ

ਜੈਪੁਰ- ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਕੋਤਵਾਲੀ ਸਿਰੋਹੀ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਟੈਂਪੂ ਅਤੇ ਬੋਲੈਰੋ ਕੈਂਪਰ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਟੈਂਪੂ ਸਵਾਰ ਜੋੜੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਥਾਣਾ ਅਧਿਕਾਰੀ ਓਮ ਪ੍ਰਕਾਸ਼ ਬਿਸ਼ਨੋਈ ਨੇ ਦੱਸਿਆ ਕਿ ਸਿਰੋਹੀ-ਬਰਲੂਡ ਰੋਡ 'ਤੇ ਗੋਇਲੀ ਪਿੰਡ ਕੋਲ ਇਕ ਟੈਂਪੂ ਅਤੇ ਬੋਲੈਰੋ ਕੈਂਪਰ ਦੀ ਟੱਕਰ ਹੋ ਗਈ। ਜਿਸ 'ਚ ਟੈਂਪੂ ਸਵਾਰ ਜੋੜੇ ਸਮੇਤ 6 ਲੋਕਾਂ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਟੈਂਪੂ 'ਚ ਸਵਾਰ ਸਾਰੇ ਲੋਕ ਸਿਰੋਹੀ ਤੋਂ ਪਾਡਿਵ ਪਿੰਡ 'ਚ ਇਕ ਸਗਾਈ ਸਮਾਰੋਹ 'ਚ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ੰਕਰ ਲਾਲ ਉਨ੍ਹਾਂ ਦੀ ਪਤਨੀ ਜਮੁਨਾ ਦੇਵੀ, ਅਲਕਾ, ਮੰਜੂ ਦੇਵੀ ਅਤੇ ਡਿੰਪਲ ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਮੁਰਦਾਘਰ 'ਚ ਰੱਖਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News