ਰਾਜਸਥਾਨ ਸਿਆਸੀ ਘਮਾਸਾਨ: ਵਿਧਾਨ ਸਭਾ ਸਪੀਕਰ ਪੁੱਜੇ ਸੁਪਰੀਮ ਕੋਰਟ

07/22/2020 1:32:16 PM

ਨਵੀਂ ਦਿੱਲੀ (ਵਾਰਤਾ)— ਰਾਜਸਥਾਨ ਵਿਧਾਨ ਸਭਾ ਸਪੀਕਰ ਨੇ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਖੇਮੇ ਦੇ ਵਿਧਾਇਕਾਂ ਖ਼ਿਲਾਫ਼ ਕਾਰਵਾਈ ਦੇ ਮਾਮਲੇ ਵਿਚ ਹਾਈ ਕੋਰਟ ਦੇ ਕੱਲ ਦੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਬੁੱਧਵਾਰ ਭਾਵ ਅੱਜ ਚੁਣੌਤੀ ਦਿੱਤੀ ਹੈ। ਸਪੀਕਰ ਨੇ ਇਸ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਵੀ ਦਿੱਤੀ ਹੈ। ਸਪੀਕਰ ਜੋਸ਼ੀ ਨੇ ਕਿਹਾ ਕਿ ਸਪੀਕਰ ਦੇ ਅਧਿਕਾਰ 'ਤੇ ਕੋਰਟ ਦਖ਼ਲ ਨਹੀਂ ਦੇ ਸਕਦਾ। ਮੈਂ ਸਿਰਫ ਨੋਟਿਸ ਦਿੱਤਾ, ਫੈਸਲਾ ਨਹੀਂ ਸੁਣਾਇਆ। ਜਨਪ੍ਰਤੀਨਿਧੀ ਨੂੰ ਅਯੋਗ ਠਹਿਰਾਉਣ ਦਾ ਸਪੀਕਰ ਨੂੰ ਅਧਿਕਾਰ ਹੈ। 

ਇਹ ਵੀ ਪੜ੍ਹੋ: ਅਸ਼ੋਕ ਗਹਿਲੋਤ ਦਾ ਤਿੱਖਾ ਸ਼ਬਦੀ ਵਾਰ, ਸਚਿਨ ਪਾਇਲਟ ਨੂੰ ਕਿਹਾ- ਨਿਕੰਮਾ, ਨਾਕਾਰਾ

ਦੱਸ ਦੇਈਏ ਕਿ ਸਪੀਕਰ ਨੇ ਰਾਜਸਥਾਨ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਕੋਰਟ ਨੇ ਸ਼ੁੱਕਰਵਾਰ ਤੱਕ ਪਾਇਲਟ ਅਤੇ ਉਨ੍ਹਾਂ ਦੇ ਖੇਮੇ ਦੇ 18 ਵਿਧਾਇਕਾਂ ਖ਼ਿਲਾਫ਼ ਕਾਰਵਾਈ 'ਤੇ ਰੋਕ ਲਾ ਦਿੱਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਵਿਧਾਨ ਸਭਾ ਸਪੀਕਰ ਨੂੰ ਸਚਿਨ ਪਾਇਲਟ ਖੇਮੇ 'ਤੇ ਕਾਰਵਾਈ ਕਰਨ ਤੋਂ ਨਹੀਂ ਰੋਕ ਸਕਦਾ। ਕੋਰਟ ਦਾ ਕੱਲ ਦਾ ਹੁਕਮ ਨਿਆਂਪਾਲਿਕਾ ਅਤੇ ਵਿਧਾਇਕਾਂ ਵਿਚ ਟਕਰਾਅ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ:  ਰਾਜਸਥਾਨ 'ਚ ਸਿਆਸੀ ਦੰਗਲ: ਪਾਇਲਟ ਖੇਮੇ ਦਾ ਕੀ ਹੋਵੇਗਾ? ਹਾਈ ਕੋਰਟ ਦੇ ਫੈਸਲੇ 'ਤੇ ਟਿਕੀਆਂ ਨਜ਼ਰਾਂ

ਪਟੀਸ਼ਨਕਰਤਾ ਨੇ ਹਾਈ ਕੋਰਟ ਦੇ ਅੰਤਰਿਮ ਆਦੇਸ਼ 'ਤੇ ਰੋਕ ਲਾਏ ਜਾਣ ਦੀ ਵੀ ਮੰਗ ਸੁਪਰੀਮ ਕੋਰਟ ਤੋਂ ਕੀਤੀ ਹੈ। ਪਟੀਸ਼ਨ ਵਿਚ ਸਪੀਕਰ ਨੇ ਕੋਰਟ ਦੇ ਪੁਰਾਣੇ ਫੈਸਲੇ ਦਾ ਹਵਾਲਾ ਵੀ ਦਿੱਤਾ ਹੈ ਅਤੇ ਕਿਹਾ ਹੈ ਕਿ ਜਦੋਂ ਤੱਕ ਅਯੋਗਤਾ ਦੀ ਕਾਰਵਾਈ ਪੂਰੀ ਨਹੀਂ ਹੁੰਦੀ, ਉਦੋਂ ਤੱਕ ਸਪੀਕਰ ਦੀ ਕਾਰਵਾਈ 'ਚ ਕੋਰਟ ਦਖ਼ਲ ਅੰਦਾਜ਼ੀ ਨਹੀਂ ਕਰ ਸਕਦਾ। 

PunjabKesari

ਦੱਸਣਯੋਗ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ 'ਚ ਸਿਆਸੀ ਲੜਾਈ ਤੇਜ਼ ਹੋ ਗਈ ਹੈ। ਬਗਾਵਤੀ ਤੇਵਰਾਂ ਅਤੇ ਮੁੱਖ ਮੰਤਰੀ ਅਹੁਦਾ ਦੀ ਮੰਗ ਮਗਰੋਂ ਸਚਿਨ ਨੂੰ ਉੱਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸਚਿਨ ਆਪਣੇ ਨਾਲ 18 ਵਿਧਾਇਕ ਹੋਣ ਦਾ ਦਾਅਵਾ ਕਰ ਹਨ ਅਤੇ ਜਦਕਿ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਮਰਥਨ 'ਚ 109 ਵਿਧਾਇਕ ਹਨ। ਇਸ ਸਿਆਸੀ ਘਮਾਸਾਨ ਦਰਮਿਆਨ ਇਹ ਮਾਮਲਾ ਹੁਣ ਕੋਰਟ ਦੀ ਚੌਖਟ ਤੱਕ ਜਾ ਪੁੱਜਾ ਹੈ।

ਇਹ ਵੀ ਪੜ੍ਹੋ: ਅਨਿਸ਼ਚਿਤਤਾ ਦੀਆਂ ਹਵਾਵਾਂ ਵਿਚਾਲੇ ਆ ਫਸਿਆ ਪਾਇਲਟ ਦਾ ਰਾਜਨੀਤਕ ਜਹਾਜ਼


Tanu

Content Editor

Related News