ਰਾਜਸਥਾਨ: ਨਾਬਾਲਗ ਬੱਚੀਆਂ ਨਾਲ ਬਲਾਤਕਾਰ ਦੇ ਮਾਮਲਿਆਂ 'ਚ ਹੁਣ ਤੱਕ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ
Friday, Aug 31, 2018 - 11:09 AM (IST)

ਜੈਪੁਰ— 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਸਖ਼ਤ ਸਜ਼ਾ ਦੇਣ ਲਈ 21 ਅਪ੍ਰੈਲ 2018 ਨੂੰ ਇਹ ਦੰਡ ਵਿਧੀ ਸੋਧ ਸਾਹਮਣੇ ਆਇਆ ਸੀ। ਕੋਰਟ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਪੁਲਸ ਓ.ਪੀ.ਗਲਹੋਤਰਾ ਨੇ ਦੱਸਿਆ ਕਿ ਪਾਕਸੋ ਐਕਟ ਦੇ ਮਾਮਲਿਆਂ 'ਚ ਪ੍ਰਦੇਸ਼ ਦੇ ਸਾਰਿਆਂ ਅਧਿਕਾਰੀਆਂ ਨੂੰ ਤੇਜ਼ ਗਤੀ ਨਾਲ ਜਾਂਚ ਕਰਕੇ ਕੋਰਟ 'ਚ ਚਾਰਜਸ਼ੀਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਦੇ ਚੱਲਦੇ ਪੁਲਸ ਨੇ ਤੇਜ਼ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ।
ਡੀ.ਜੀ.ਪੀ. ਗਲਹੋਤਰਾ ਨੇ ਦੱਸਿਆ ਕਿ ਝਾਲਾਵਾੜ ਕੋਤਵਾਲੀ 'ਚ 14 ਫਰਵਰੀ 2018 ਨੂੰ 6 ਸਾਲਾ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਦਾ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ਦੀ 16 ਦਿਨਾਂ 'ਚ ਜਾਂਚ ਕਰਕੇ 28 ਫਰਵਰੀ 2018 ਨੂੰ ਕੋਰਟ 'ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਅਤੇ ਕੋਰਟ ਨੇ 24 ਅਗਸਤ 2018 ਨੂੰ ਅਪਰਾਧੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।
ਇਸ ਪ੍ਰਕਾਰ ਅਲਵਰ ਜ਼ਿਲੇ ਦੇ ਲਸ਼ਮਣਗੜ੍ਹ 'ਚ 10 ਮਈ 2018 ਨੂੰ ਸੱਤ ਮਹੀਨੇ ਦੀ ਬੱਚੀ ਨਾਲ ਰੇਪ ਦਾ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ਦੀ ਜਾਂਚ 26 ਦਿਨਾਂ 'ਚਪੂਰੀ ਕਰਕੇ 8 ਜੂਨ 2018 ਨੂੰ ਕੋਰਟ 'ਚ ਚਾਰਜਸ਼ੀਟ ਪੇਸ਼ ਕੀਤੀ ਅਤੇ ਕੋਰਟ ਵੱਲੋਂ 42 ਦਿਨ 'ਚ ਸੁਣਵਾਈ ਪੂਰੀ ਕਰਕੇ 21 ਜੁਲਾਈ ਨੂੰ ਅਪਰਾਧੀ ਨੂੰ ਮੌਤ ਦੀ ਸਜ਼ਾ ਸੁਣਾਈ। ਡੀ.ਜੀ.ਪੀ.ਗਲਹੋਤਰਾ ਨੇ ਦੱਸਿਆ ਕਿ ਬਾੜਮੇਰ ਮਹਿਲਾ ਥਾਣੇ 'ਚ 31 ਮਾਰਚ 2013 ਨੂੰ 12 ਸਾਲ ਦੀ ਬੱਚੀ ਨਾਲ ਰੇਪ ਕਰਕੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਸੀ, ਸਿਰਫ 54 ਦਿਨਾਂ 'ਚ ਜਾਂਚ ਪੂਰੀ ਕਰਕੇ 24 ਮਈ ਨੂੰ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ। ਇਸ ਮਾਮਲੇ 'ਚ 7 ਅਗਸਤ 2018 ਨੂੰ ਦੋ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ।