ਰਾਜਸਥਾਨ 'ਚ ਇਕ ਹੀ ਸੀਟ ਤੋਂ ਕਈ ਪਰਿਵਾਰਾਂ ਦਾ ਬੋਲਬਾਲਾ, ਬਣਾਇਆ ਰਿਕਾਰਡ

04/29/2019 4:26:58 PM

ਜੈਪੁਰ (ਵਾਰਤਾ)— ਰਾਜਸਥਾਨ 'ਚ ਲੋਕ ਸਭਾ ਦੀਆਂ ਬਹੁਤ ਸਾਰੀਆਂ ਅਜਿਹੀਆਂ ਸੀਟਾਂ ਹਨ, ਜਿਨ੍ਹਾਂ 'ਤੇ ਕਈ ਦਹਾਕੇ ਤੋਂ ਕੁਝ ਪਰਿਵਾਰਾਂ ਦਾ ਬੋਲਬਾਲਾ ਰਿਹਾ ਹੈ। ਰਾਜਸਥਾਨ ਵਿਚ ਪਿਛਲੇ ਕੁਝ ਦਹਾਕਿਆਂ ਦੇ ਚੋਣ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ ਕਈ ਅਜਿਹੀਆਂ ਸੀਟਾਂ 'ਤੇ ਕੁਝ ਪਰਿਵਾਰਾਂ ਦੇ ਮੈਂਬਰ ਲਗਾਤਾਰ ਚੋਣ ਲੜਦੇ ਆ ਰਹੇ ਹਨ। ਇਨ੍ਹਾਂ ਸੀਟਾਂ ਵਿਚ ਨਾਗੌਰ, ਝਾਲਾਵਾੜ, ਬਾੜਮੇਰ, ਚੁਰੂ, ਸੀਕਰ, ਸ਼੍ਰੀਗੰਗਾਨਗਰ ਅਤੇ ਅਲਵਰ ਸ਼ਾਮਲ ਹਨ। ਸਭ ਤੋਂ ਖਾਸ ਨਾਗੌਰ ਸੰਸਦੀ ਸੀਟ ਹੈ, ਜਿੱਥੋਂ ਮਾਰਵਾੜ ਦਾ ਗਾਂਧੀ ਅਤੇ ਨਾਥੂਬਾਬਾ ਦੇ ਨਾਂ ਤੋਂ ਪ੍ਰਸਿੱਧ ਰਹੇ ਸਾਬਕਾ ਕੇਂਦਰੀ ਮੰਤਰੀ ਨਾਥੂਰਾਮ ਮਿਰਧਾ ਪਰਿਵਾਰ ਕਰੀਬ 5 ਦਹਾਕੇ ਤੋਂ ਲੋਕ ਸਭਾ ਚੋਣਾਂ ਲੜ ਰਿਹਾ ਹੈ।

ਮਿਰਧਾ 1971 ਵਿਚ ਕਾਂਗਰਸ ਉਮੀਦਵਾਰ ਦੇ ਰੂਪ 'ਚ ਇਸ ਸੀਟ ਤੋਂ ਚੋਣ ਲੜ ਕੇ ਪਹਿਲੀ ਵਾਰ ਲੋਕ ਸਭਾ ਪੁੱਜੇ ਅਤੇ 1980 ਤਕ ਲਗਾਤਾਰ 3 ਲੋਕ ਸਭਾ ਚੋਣਾਂ ਜਿੱਤੇ। ਸਾਲ 1984 'ਚ ਉਹ ਆਪਣੇ ਪਰਿਵਾਰ ਦੇ ਹੀ ਰਾਮਨਿਵਾਸ ਮਿਰਧਾ ਤੋਂ ਚੋਣ ਹਾਰ ਗਏ ਸਨ ਪਰ ਇਸ ਤੋਂ ਬਾਅਦ 1989 ਤੋਂ 1996 ਤਕ ਫਿਰ ਲਗਾਤਾਰ 3 ਵਾਰ ਸੰਸਦ ਮੈਂਬਰ ਚੁਣੇ ਗਏ। ਉਨ੍ਹਾਂ ਨੇ 1989 'ਚ ਜਨਤਾ ਦਲ ਉਮੀਦਵਾਰ ਦੇ ਰੂਪ ਵਿਚ ਚੋਣ ਜਿੱਤੀ। ਉਹ ਸੂਬੇ ਵਿਚ ਰਿਕਾਰਡ 6 ਵਾਰ ਸੰਸਦ ਮੈਂਬਰ ਚੁਣੇ ਗਏ। ਸੰਸਦ ਮੈਂਬਰ ਰਹਿੰਦੇ ਹੋਏ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ 1997 'ਚ ਹੋਈਆਂ ਜ਼ਿਮਨੀ ਚੋਣਾਂ ਵਿਚ ਉਨ੍ਹਾਂ ਦੇ ਪੁੱਤਰ ਭਾਨੂੰ ਪ੍ਰਕਾਸ਼ ਮਿਰਧਾ ਭਾਜਪਾ ਉਮੀਦਵਾਰ ਦੇ ਰੂਪ ਵਿਚ ਚੋਣ ਲੜਿਆ ਅਤੇ ਲੋਕ ਸਭਾ ਪੁੱਜੇ।

ਸੂਬੇ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਪਰਿਵਾਰ ਵੀ ਪਿਛਲੇ 3 ਦਹਾਕਿਆਂ ਤੋਂ ਝਾਲਾਵਾੜ ਸੀਟ 'ਤੇ ਲਗਾਤਾਰ ਲੋਕ ਸਭਾ ਚੋਣ ਲੜ ਰਿਹਾ ਹੈ। ਰਾਜੇ ਨੇ 1989 ਤੋਂ 1999 ਤਕ ਲਗਾਤਾਰ 5 ਵਾਰ ਭਾਜਪਾ ਉਮੀਦਵਾਰ ਦੇ ਰੂਪ ਵਿਚ ਲੋਕ ਸਭਾ ਚੋਣਾਂ ਲੜੀਆਂ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦੁਸ਼ਯੰਤ ਕੁਮਾਰ ਨੇ 2004 ਵਿਚ ਇੱਥੋਂ ਭਾਜਪਾ ਦੇ ਉਮੀਦਵਾਰ ਬਣੇ ਅਤੇ ਲਗਾਤਾਰ 3 ਲੋਕ ਸਭਾ ਚੋਣਾਂ ਜਿੱਤੇ। ਹੁਣ ਉਹ ਚੌਥੀ ਵਾਰ ਚੋਣ ਮੈਦਾਨ ਵਿਚ ਹਨ। ਚੁਰੂ ਤੋਂ ਕਸਵਾਂ ਪਰਿਵਾਰ 1991 'ਚ ਦੂਜੀ ਵਾਰ ਲੋਕ ਸਭਾ ਚੋਣਾਂ ਲੜ ਰਿਹਾ ਹੈ। ਸਾਬਕਾ ਸੰਸਦ ਮੈਂਬਰ ਰਾਮ ਸਿੰਘ ਕਸਵਾਂ 1991 'ਚ ਭਾਜਪਾ ਉਮੀਦਵਾਰ ਦੇ ਰੂਪ ਵਿਚ ਚੁਰੂ ਤੋਂ ਚੋਣ ਲੜ ਕੇ ਪਹਿਲੀ ਵਾਰ ਲੋਕ ਸਭਾ ਪੁੱਜੇ। ਉਨ੍ਹਾਂ ਦੇ ਪੁੱਤਰ ਰਾਹੁਲ ਕਸਵਾਂ 2014 ਵਿਚ ਭਾਜਪਾ ਉਮੀਦਵਾਰ ਦੇ ਰੂਪ ਵਿਚ ਚੋਣ ਲੜ ਕੇ ਲੋਕ ਸਭਾ ਪੁੱਜੇ।


Tanu

Content Editor

Related News