ਰਾਜਸਥਾਨ ਸਰਕਾਰ ''ਇੰਦਰਾ ਰਸੋਈ ਯੋਜਨਾ'' ''ਤੇ ਹਰ ਸਾਲ 100 ਕਰੋੜ ਰੁਪਏ ਖਰਚ ਕਰੇਗੀ

Monday, Jun 22, 2020 - 09:41 PM (IST)

ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਸੂਬੇ ਦੇ ਨਗਰੀ ਖੇਤਰਾਂ ਵਿਚ ਗਰੀਬਾਂ ਨੂੰ ਭੋਜਨ ਦੇਣ ਲਈ 'ਇੰਦਰਾ ਰਸੋਈ ਯੋਜਨਾ' ਦੀ ਸ਼ੁਰੂਆਤ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਇਸ ਯੋਜਨਾ 'ਤੇ ਹਰ ਸਾਲ 100 ਕਰੋੜ ਰੁਪਏ ਖਰਚ ਕਰੇਗੀ।

ਯੋਜਨਾ ਦੇ ਸੰਚਾਲਨ ਵਿਚ ਸਥਾਨਕ ਗੈਰ-ਸਰਕਾਰੀ ਸੰਗਠਨਾਂ ਦੀ ਹਿੱਸੇਦਾਰੀ ਸੁਨਿਸ਼ਚਿਤ ਕੀਤੀ ਜਾਵੇਗੀ ਅਤੇ ਸੂਚਨਾ ਉਦਯੋਗ ਦੀ ਸਹਾਇਤਾ ਨਾਲ ਪ੍ਰਭਾਵੀ ਤਰੀਕੇ ਨਾਲ ਨਿਗਰਾਨੀ ਹੋਵੇਗੀ। ਗਹਿਲੋਤ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਤੋਂ ਸੂਬਾ ਪੱਧਰੀ ਕੋਵਿਡ-19 ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ, ਇਸ ਲਈ ਸਾਰਿਆਂ ਨੂੰ ਆਤਮ-ਅਨੁਸ਼ਾਸਨ ਤੇ ਸੰਯਮ ਵਰਤਦੇ ਹੋਏ ਆਪਸ ਵਿਚ ਦੋ ਗਜ ਦੀ ਦੂਰੀ, ਮਾਸਕ ਪਾਉਣ, ਨਿਯਮਿਤ ਫਰਕ 'ਤੇ ਹੱਥ ਧੋਣ ਅਤੇ ਜਨਤਕ ਸਥਾਨਾਂ 'ਤੇ ਨਾ ਥੁੱਕਣ ਦੇ ਮੂਲ ਮੰਤਰ ਦਾ ਲਗਾਤਾਰ ਪਾਲਣ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਸੂਬੇ ਵਿਚ ਕੋਰੋਨਾ ਜਾਂਚ ਦੀ ਕੋਈ ਸੁਵਿਧਾ ਨਹੀਂ ਸੀ ਪਰ ਅੱਜ ਅਸੀਂ ਹਰ ਰੋਜ਼ 25 ਹਜ਼ਾਰ ਜਾਂਚ ਕਰਨ ਦੀ ਸਮਰੱਥਾ ਵਿਕਸਿਤ ਕਰ ਲਈ ਹੈ। 


Sanjeev

Content Editor

Related News