ਵੋਟਰ ID ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ’ਚ ਰਾਜਸਥਾਨ ਪੂਰੇ ਦੇਸ਼ ’ਚ ਪਹਿਲੇ ਨੰਬਰ ’ਤੇ

Wednesday, Aug 10, 2022 - 04:41 PM (IST)

ਜੈਪੁਰ- ਵੋਟਰ ਪਛਾਣ ਪੱਤਰ ਨੂੰ ਆਧਾਰ ਨਾਲ ਜੋੜਨ ਦੀ ਮੁਹਿੰਮ ’ਚ ਰਾਜਸਥਾਨ ਸੂਬਾ ਪੂਰੇ ਦੇਸ਼ ’ਚ ਪਹਿਨੇ ਨੰਬਰ ’ਤੇ ਹੈ, ਜਿੱਥੇ ਹੁਣ ਤੱਕ 55 ਲੱਖ ਤੋਂ ਵਧੇਰੇ ਵੋਟਰਾਂ ਵਲੋਂ ਵੋਟਰ ਪਛਾਣ ਪੱਤਰ ਨੂੰ ਆਧਾਰ ਕਾਰਡ ਨਾਲ ਜੋੜਿਆ ਗਿਆ ਹੈ। ਮੁੱਖ ਚੋਣ ਅਧਿਕਾਰੀ ਪ੍ਰਵੀਣ ਗੁਪਤਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ 1 ਅਗਸਤ ਤੋਂ ਸ਼ੁਰੂ ਹੋਈ ਇਸ ਮੁਹਿੰਮ ’ਚ ਪੂਰੇ ਦੇਸ਼ ’ਚ ਹੁਣ ਤੱਕ 2 ਕਰੋੜ 52 ਲੱਖ ਵੋਟਰ ਪਛਾਣ ਪੱਤਰ, ਆਧਾਰ ਕਾਰਡ ਨਾਲ ਲਿੰਕ ਕੀਤੇ ਗਏ। ਜਿਨ੍ਹਾਂ ’ਚੋਂ ਸੂਬੇ ’ਚ 55 ਲੱਖ 86 ਹਜ਼ਾਰ 710 ਵੋਟਰਾਂ ਨੇ ਆਪਣੇ ਆਧਾਰ ਕਾਰਡ ਨੂੰ ਵੋਟਰ ਪਛਾਣ ਪੱਤਰ ਨਾਲ ਜੋੜ ਲਿਆ ਹੈ।

ਅਧਿਕਾਰੀਆਂ ਮੁਤਾਬਕ ਸੂਬੇ ’ਚ ਇਸ ਲਈ ‘CEO ਤੋਂ BLO’ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਮੁਹਿੰਮ ਪ੍ਰਤੀ ਪ੍ਰਦੇਸ਼ ਵਾਸੀਆਂ ’ਚ ਖ਼ਾਸਾ ਉਤਸ਼ਾਹ ਹੈ ਅਤੇ 9 ਅਗਸਤ ਨੂੰ ਇਕ ਹੀ ਦਿਨ ’ਚ 12 ਲੱਖ 24 ਹਜ਼ਾਰ 991 ਐਪਲੀਕੇਸ਼ਨਾਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਫਾਰਮ 6-ਬੀ ਜ਼ਰੀਏ ਆਧਾਰ ਨੰਬਰ ਨੂੰ ਵੋਟਰ ਪਛਾਣ ਪੱਤਰ ਨਾਲ ਜੋੜਿਆ ਜਾ ਸਕਦਾ ਹੈ। ਦਰਅਸਲ ਆਧਾਰ ਨੰਬਰ ਨੂੰ ਲਿੰਕ ਕਰਨਾ ਪੂਰੀ ਤਰ੍ਹਾਂ ਸਵੈ-ਇੱਛਤ ਹੈ ਪਰ ਵੋਟਰ ਦੇ ਨਾਂ ’ਚ ਸੋਧ ਅਤੇ ਹੋਰ ਗਲਤੀਆਂ ਨੂੰ ਰੋਕਣ ਲਈ ਆਧਾਰ ਨੰਬਰ ਨੂੰ ਵੋਟਰ ਆਈ.ਡੀ ਨਾਲ ਲਿੰਕ ਕੀਤਾ ਜਾ ਰਿਹਾ ਹੈ। 


Tanu

Content Editor

Related News