ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 76 ਹਜ਼ਾਰ ਦੇ ਪਾਰ, 1000 ਤੋਂ ਵਧੇਰੇ ਲੋਕਾਂ ਦੀ ਗਈ ਜਾਨ

Friday, Aug 28, 2020 - 03:01 PM (IST)

ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 76 ਹਜ਼ਾਰ ਦੇ ਪਾਰ, 1000 ਤੋਂ ਵਧੇਰੇ ਲੋਕਾਂ ਦੀ ਗਈ ਜਾਨ

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਸ਼ੁੱਕਰਵਾਰ ਸਵੇਰੇ 557 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 76 ਹਜ਼ਾਰ 572 ਹੋ ਗਈ ਹੈ। ਉੱਥੇ ਹੀ 7 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 1012 ਪਹੁੰਚ ਗਈ। ਮੈਡੀਕਲ ਵਿਭਾਗ ਅਨੁਸਾਰ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 75 ਰਾਜਧਾਨੀ ਜੈਪੁਰ 'ਚ ਸਾਹਮਣੇ ਆਏ। ਇਸੇ ਤਰ੍ਹਾਂ ਕੋਟਾ 'ਚ 53, ਅਲਵਰ 49, ਭੀਲਵਾੜਾ 42, ਅਜਮੇਰ 40, ਪਾਲੀ 39, ਬੀਕਾਨੇਰ 34, ਸੀਕਰ 33, ਉਦੇਪੁਰ 31, ਝਾਲਾਵਾੜ 22, ਭਰਤਪੁਰ 20, ਗੰਗਾਨਗਰ ਅਤੇ ਨਾਗੌਰ 'ਚ 18-18, ਸਵਾਈਮਾਧੋਪੁਰ ਅਤੇ ਹਨੂੰਮਾਨਗੜ੍ਹ 'ਚ 7-7, ਜੈਸਲਮੇਰ 'ਚ 4 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਜੋਧਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 11 ਹਜ਼ਾਰ 522 ਪਹੁੰਚ ਗਈ ਹੈ, ਜੋ ਪ੍ਰਦੇਸ਼ 'ਚ ਸਭ ਤੋਂ ਵੱਧ ਹੈ।

ਇਸੇ ਤਰ੍ਹਾਂ ਜੈਪੁਰ 'ਚ ਪੀੜਤਾਂ ਦੀ ਗਿਣਤੀ 9858, ਕੋਟਾ 4654, ਅਲਵਰ 7286, ਭੀਲਵਾੜਾ 2105, ਅਜਮੇਰ 3999, ਪਾਲੀ 3844, ਬੀਕਾਨੇਰ 4211, ਸੀਕਰ 2536, ਉਦੇਪੁਰ 2258, ਝਾਲਾਵਾੜ 1226, ਭਰਤਪੁਰ 3605, ਗੰਗਾਨਗਰ 625, ਨਾਗੌਰ 2274, ਸਵਾਈਮਾਧੋਪੁਰ 462, ਹਨੂੰਮਾਨਗੜ੍ਹ 385 ਅਤੇ ਜੈਸਲਮੇਰ 'ਚ 340 ਹੋ ਗਈ। ਸੂਬੇ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 22 ਲੱਖ 28 ਹਜ਼ਾਰ 662 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 21 ਲੱਖ 48 ਹਜ਼ਾਰ 920 ਦੀ ਜਾਂਚ ਨੈਗੇਟਿਵ ਪਾਈ ਗਈ। ਹਾਲਾਂਕਿ ਹੁਣ ਤੱਕ 60 ਹਜ਼ਾਰ 830 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਹੁਣ 14 ਹਜ਼ਾਰ 730 ਸਰਗਰਮ ਮਾਮਲੇ ਹਨ।


author

DIsha

Content Editor

Related News