ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 60 ਹਜ਼ਾਰ ਦੇ ਪਾਰ, ਹੁਣ ਤੱਕ 875 ਲੋਕਾਂ ਦੀ ਹੋਈ ਮੌਤ
Sunday, Aug 16, 2020 - 12:01 PM (IST)
ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਐਤਵਾਰ ਸਵੇਰੇ ਇਸ ਦੇ 687 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 60 ਹਜ਼ਾਰ ਨੂੰ ਕਰ ਗਈ ਹੈ, ਉੱਥੇ ਇਸ ਦੇ 13 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ ਵੱਧ ਕੇ 875 ਪਹੁੰਚ ਗਿਆ। ਮੈਡੀਕਲ ਵਿਭਾਗ ਦੀ ਰਿਪੋਰਟ ਅਨੁਸਾਰ ਪ੍ਰਦੇਸ਼ 'ਚ ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 60 ਹਜ਼ਾਰ 666 ਪਹੁੰਚ ਗਈ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 66 ਮਾਮਲੇ ਰਾਜਧਾਨੀ ਜੈਪੁਰ 'ਚ ਸਾਹਮਣੇ ਆਏ, ਇਸ ਨਾਲ ਜੈਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 7277 ਪਹੁੰਚ ਗਈ। ਜੋਧਪੁਰ 'ਚ 57 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਉੱਥੇ ਪੀੜਤਾਂ ਦੀ ਗਿਣਤੀ 8967 ਹੋ ਗਈ, ਜੋ ਸੂਬੇ 'ਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਅਜਮੇਰ 'ਚ 47, ਬੀਕਾਨੇਰ 49, ਉਦੇਪੁਰ 38, ਨਾਗੌਰ 24, ਸੀਕਰ 39, ਕੋਟਾ 48, ਬਾਰਾਂ ਅਤੇ ਟੋਂਕ 'ਚ 28-28, ਪਾਲੀ ਅਤੇ ਅਲਵਰ 'ਚ 27-27, ਜਾਲੌਰ, ਜੈਸਲਮੇਰ, ਡੂੰਗਰਪੁਰ ਅਤੇ ਹਨੂੰਮਾਨਗੜ੍ਹ 'ਚ 2-2, ਭਰਤਪੁਰ 31, ਕਰੌਲੀ 3, ਸਵਾਈਮਾਧੋਪੁਰ 21, ਬੂੰਦੀ 15, ਝਾਲਾਵਾੜ 18, ਗੰਗਾਨਗਰ 5, ਚਿਤੌੜਗੜ੍ਹ 28, ਭੀਲਵਾੜਾ ਅਤੇ ਝੁੰਝੁਨੂੰ 'ਚ 20-20 ਅਤੇ ਬਾੜਮੇਰ 40 ਨਵੇਂ ਮਾਮਲੇ ਸਾਹਮਣੇ ਆਏ।
ਪ੍ਰਦੇਸ਼ 'ਚ ਕੋਰੋਨਾ ਦੇ 13 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 875 ਪਹੁੰਚ ਗਿਆ। ਪ੍ਰਦੇਸ਼ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 18 ਲੱਖ 98 ਹਜ਼ਾਰ 595 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 18 ਲੱਖ 35 ਹਜ਼ਾਰ 625 ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ, ਜਦੋਂ ਕਿ 2304 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਪ੍ਰਦੇਸ਼ 'ਚ ਹੁਣ ਤੱਕ 45 ਹਜ਼ਾਰ 526 ਲੋਕ ਸਿਹਤਮੰਦ ਹੋ ਚੁਕੇ ਹਨ ਅਤੇ 44 ਹਜ਼ਾਰ 48 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ। ਸੂਬੇ 'ਚ ਹੁਣ 14 ਹਜ਼ਾਰ 265 ਸਰਗਰਮ ਮਾਮਲੇ ਹਨ।