ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 31,599 ਹੋਈ, ਹੁਣ ਤੱਕ 581 ਲੋਕਾਂ ਦੀ ਗਈ ਜਾਨ

07/22/2020 12:12:30 PM

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਨਾਲ ਅੱਜ ਯਾਨੀ ਬੁੱਧਵਾਰ ਨੂੰ 226 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 31 ਹਜ਼ਾਰ 599 ਪਹੁੰਚ ਗਈ, ਉੱਥੇ ਹੀ ਚਾਰ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 581 ਹੋ ਗਈ। ਮੈਡੀਕਲ ਵਿਭਾਗ ਅਨੁਸਾਰ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 59 ਮਾਮਲੇ ਜੋਧਪੁਰ 'ਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅਲਵਰ 'ਚ 52, ਅਜਮੇਰ 32, ਜੈਪੁਰ 'ਚ 24, ਕੋਟਾ 21, ਹਨੂੰਮਾਨਗੜ੍ਹ 10, ਝੁੰਝੁਨੂੰ ਅਤੇ ਭਰਤਪੁਰ 'ਚ 8-8, ਦੌਸਾ 4, ਗੰਗਾਨਗਰ 3, ਬੂੰਦੀ ਅਤੇ ਬਾਂਸਵਾੜਾ 'ਚ 2-2 ਅਤੇ ਬਾਰਾਂ 'ਚ ਇਕ ਨਵਾਂ ਮਾਮਲਾ ਸਾਹਮਣੇ ਆਇਆ। ਨਵੇਂ ਮਾਮਲਿਆਂ ਨਾਲ ਜੋਧਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 5002 ਪਹੁੰਚ ਗਈ। ਇਸੇ ਤਰ੍ਹਾਂ ਅਜਮੇਰ 11292, ਬਾਂਸਵਾੜਾ 117, ਬਾਰਾਂ 81, ਭਰਤਪੁਰ 2215, ਬੂੰਦੀ 40, ਦੌਸਾ 267, ਗੰਗਾਨਗਰ 115, ਹਨੂੰਮਾਨਗੜ੍ਹ 177, ਜੈਪੁਰ 4470, ਝੁੰਝੁਨੂੰ 511 ਅਤੇ ਕੋਟਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1120 ਹੋ ਗਈ।

ਸੂਬੇ ਦੇ ਬੀਕਾਨੇਰ ਜ਼ਿਲ੍ਹੇ 'ਚ 3 ਅਤੇ ਅਲਵਰ 'ਚ ਇਕ ਕੋਰੋਨਾ ਮਰੀਜ਼ ਦੀ ਮੌਤ ਹੋ  ਜਾਣ ਨਾਲ ਬੀਕਾਨੇਰ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 27 ਅਤੇ ਅਲਵਰ 'ਚ 9 ਹੋ ਗਈ, ਉੱਥੇ ਹੀ ਪ੍ਰਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 581 ਪਹੁੰਚ ਗਈ। ਪ੍ਰਦੇਸ਼ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 12 ਲੱਖ 70 ਹਜ਼ਾਰ 376 ਸੈਂਪਲ ਲਏ ਗਏ, ਜਿਨ੍ਹਾਂ 'ਚ 12 ਲੱਖ 32 ਹਜ਼ਾਰ 900 ਦੀ ਰਿਪੋਰਟ ਨਾਕਾਰਾਤਮਕ ਮਿਲੀ, ਜਦੋਂ ਕਿ 5877 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਸੂਬੇ 'ਚ ਹੁਣ ਤੱਕ 22 ਹਜ਼ਾਰ 889 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਇਨ੍ਹਾਂ 'ਚੋਂ 22 ਹਜ਼ਾਰ 73 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ। ਹੁਣ 8129 ਸਰਗਰਮ ਮਾਮਲੇ ਹਨ।


DIsha

Content Editor

Related News