ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19756 ਹੋਈ, ਹੁਣ ਤੱਕ 453 ਲੋਕਾਂ ਦੀ ਗਈ ਜਾਨ

Sunday, Jul 05, 2020 - 02:25 PM (IST)

ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19756 ਹੋਈ, ਹੁਣ ਤੱਕ 453 ਲੋਕਾਂ ਦੀ ਗਈ ਜਾਨ

ਜੈਪੁਰ- ਰਾਜਸਥਾਨ 'ਚ ਕੋਰਨੋਾ ਵਾਇਰਸ ਇਨਫੈਕਸ਼ਨ ਨਾਲ ਐਤਵਾਰ ਨੂੰ 6 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਨਾਲ ਹੀ ਪ੍ਰਦੇਸ਼ 'ਚ ਇਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 453 ਹੋ ਗਈ ਹੈ। ਸੂਬੇ 'ਚ 224 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਮਰੀਜ਼ਾਂ ਦੀ ਕੁੱਲ ਗਿਣਤੀ 19756 ਹੋ ਗਈ, ਜਿਨ੍ਹਾਂ 'ਚੋਂ 3640 ਰੋਗੀ ਇਲਾਜ ਅਧੀਨ ਹਨ। ਇਕ ਅਧਿਕਾਰੀ ਨੇ ਐਤਵਾਰ ਨੂੰ ਜੋਧਪੁਰ 'ਚ ਚਾਰ ਕੋਟਾ ਅਤੇ ਉਦੇਪੁਰ 'ਚ ਇਕ-ਇਕ ਪੀੜਤ ਦੀ ਮੌਤ ਦਰਜ ਕੀਤੀ ਗਈ। ਇਸ ਨਾਲ ਸੂਬੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 453 ਹੋ ਗਈ ਹੈ।

ਸਿਰਫ਼ ਜੈਪੁਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 163 ਹੋ ਗਈ ਹੈ, ਜਦੋਂ ਕਿ ਜੋਧਪੁਰ 'ਚ 57, ਭਰਤਪੁਰ 'ਚ 39, ਕੋਟਾ 'ਚ 24, ਅਜਮੇਰ 'ਚ 19, ਬੀਕਾਨੇਰ 'ਚ 16, ਨਾਗੌਰ 'ਚ 12 ਅਤੇ ਧੌਲਪੁਰ 'ਚ 10 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 30 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸਵੇਰੇ 10.30 ਵਜੇ ਤੱਕ ਸੂਬੇ 'ਚ ਇਨਫੈਕਸ਼ਨ ਦੇ 224 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪ੍ਰਤਾਪਗੜ੍ਹ 'ਚ 48, ਪਾਲੀ 'ਚ 33, ਜੈਪੁਰ 'ਚ 31, ਅਲਵਰ 'ਚ 23, ਜਾਲੌਰ 'ਚ 18, ਬੀਕਾਨੇਰ 'ਚ 12, ਭਰਤਪੁਰ 'ਚ 8, ਦੌਸਾ, ਅਜਮੇਰ ਅਤੇ ਝੁੰਝੁਨੂੰ 'ਚ 7-7, ਰਾਜਸਮੰਦ 'ਚ 6, ਕੋਟਾ 'ਚ 5, ਬਾਰਾਂ-ਉਦੇਪੁਰ 'ਚ 4-4, ਟੌਂਕ-ਭੀਲਵਾੜਾ 'ਚ 3-3, ਚੁਰੂ, ਡੂੰਗਰਪੁਰ 'ਚ ਇਕ-ਇਕ ਨਵਾਂ ਮਾਮਲਾ ਸ਼ਾਮਲ ਹਨ। ਸੂਬੇ ਭਰ 'ਚ ਕੋਰੋਨਾ ਵਾਇਰਸ ਕਾਰਨ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।


author

DIsha

Content Editor

Related News