ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17119 ਹੋਈ, ਹੁਣ ਤੱਕ 396 ਲੋਕਾਂ ਦੀ ਗਈ ਜਾਨ

06/28/2020 12:37:49 PM

ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਨਾਲ ਐਤਵਾਰ ਨੂੰ 5 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 396 ਹੋ ਗਈ ਹੈ। ਸੂਬੇ 'ਚ ਇਨਫੈਕਸ਼ਨ ਦੇ 175 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 17119 ਹੋ ਗਈ ਹੈ। ਇਨ੍ਹਾਂ 'ਚੋਂ 3297 ਲੋਕਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ 5 ਮਰੀਜ਼ਾਂ ਦੀ ਮੌਤ ਨਾਲ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 396 ਹੋ ਗਈ ਹੈ। ਭਰਤਪੁਰ 'ਚ 2, ਜੈਪੁਰ, ਝੁੰਝੁਨੂੰ ਇਕ-ਇਕ ਮਰੀਜ਼ ਦੀ ਮੌਤ ਹੋ ਗਈ। ਇਕ ਮਰੀਜ਼ ਦੂਜੇ ਸੂਬੇ ਦਾ ਸੀ। ਉਨ੍ਹਾਂ ਨੇ ਦੱਸਿਆ ਕਿ ਜੈਪੁਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 157 ਹੋ ਗਈ ਹੈ, ਜਦੋਂ ਕਿ ਜੋਧਪੁਰ 'ਚ 41, ਭਰਤਪੁਰ 'ਚ 34, ਕੋਟਾ 'ਚ 22, ਅਜਮੇਰ 'ਚ 16, ਬੀਕਾਨੇਰ 'ਚ 13 ਅਤੇ ਨਾਗੌਰ 'ਚ 12 ਪੀੜਤਾਂ ਦੀ ਮੌਤ ਹੋ ਚੁਕੀ ਹੈ।

ਹੋਰ ਸੂਬਿਆਂ ਦੇ 25 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸਵੇਰੇ 10.30 ਵਜੇ ਤੱਕ ਸੂਬੇ 'ਚ ਇਨਫੈਕਸ਼ਨ ਦੇ 175 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਬੀਕਾਨੇਰ 'ਚ 44, ਜੈਪੁਰ 'ਚ 26, ਝੁੰਝੁਨੂੰ 'ਚ 23, ਧੌਲਪੁਰ 'ਚ 18, ਅਲਵਰ 'ਚ 16, ਸਿਰੋਹੀ 'ਚ 13, ਅਜਮੇਰ 'ਚ 9, ਰਾਜਸਮੰਦ-ਕੋਟਾ 'ਚ 5-5, ਬਾੜਮੇਰ 'ਚ 4 ਮਾਮਲੇ ਸਾਹਮਣੇ ਆਏ। ਉਦੇਪੁਰ 'ਚ 2 ਅਤੇ ਕਰੌਲੀ 'ਚ ਇਕ ਨਵਾਂ ਮਾਮਲਾ ਸਾਹਮਣੇ ਆਇਆ। ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ 'ਚ 2 ਇਤਾਲਵੀ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਠਹਿਰਾਇਆ ਗਿਆ ਸੀ।


DIsha

Content Editor

Related News