ਮੋਦੀ-ਸ਼ਾਹ ਨੂੰ ਕੋਰੋਨਾ ਵਾਇਰਸ ਦੀ ਚਿੰਤਾ ਨਹੀਂ, ਲੋਕਤੰਤਰ ਦਾ ਕਤਲ ਹੋ ਰਿਹਾ : ਅਸ਼ੋਕ ਗਹਿਲੋਤ

Friday, Jun 12, 2020 - 04:39 PM (IST)

ਮੋਦੀ-ਸ਼ਾਹ ਨੂੰ ਕੋਰੋਨਾ ਵਾਇਰਸ ਦੀ ਚਿੰਤਾ ਨਹੀਂ, ਲੋਕਤੰਤਰ ਦਾ ਕਤਲ ਹੋ ਰਿਹਾ : ਅਸ਼ੋਕ ਗਹਿਲੋਤ

ਜੈਪੁਰ- ਰਾਜਸਥਾਨ 'ਚ ਰਾਜ ਸਭਾ ਚੋਣਾਂ ਦੇ ਉਮੀਦਵਾਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਕੇ.ਸੀ. ਵੇਨੂੰਗੋਪਾਲ ਦੀ ਵਿਧਾਇਕਾਂ ਨਾਲ ਬੈਠਕ ਹੋਈ। ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ 'ਤੇ ਕਈ ਗੰਭੀਰ ਦੋਸ਼ ਲਗਾਏ। ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਜ ਸਭਾ ਦੀਆਂ ਚੋਣਾਂ 2 ਮਹੀਨੇ ਪਹਿਲਾਂ ਹੋ ਸਕਦੀਆਂ ਸਨ ਪਰ ਹਾਰਡ ਟਰੇਡਿੰਗ ਪੂਰੀ ਨਾ ਹੋਣ ਕਾਰਨ ਚੋਣਾਂ ਟਾਲ ਦਿੱਤੀਆਂ ਗਈਆਂ। ਦੇਸ਼ 'ਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੋਰੋਨਾ ਦੀ ਚਿੰਤਾ ਨਹੀਂ ਹੈ। ਉੱਥੇ ਹੀ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਸਾਡੇ ਦੋਵੇਂ ਉਮੀਦਵਾਰ ਯਕੀਨੀ ਤੌਰ 'ਤੇ ਜਿੱਤਣਗੇ ਅਤੇ ਕਾਂਗਰਸ ਦਾ ਹਰ ਵਰਕਰ ਅਤੇ ਵਿਧਾਇਕ ਇਕੱਠੇ ਸੀ, ਹੈ ਅਤੇ ਰਹੇਗਾ।

ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮਹਾਮਾਰੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਲੋਕਤੰਤਰ ਨੂੰ ਨਸ਼ਟ ਕਰਨ 'ਚ ਜੁਟੀ ਹੈ। ਕੋਰੋਨਾ ਕਾਲ 'ਚ ਰਾਜਸਥਾਨ ਸਰਕਾਰ ਨੂੰ ਅਸਥਿਰ ਕਰਨ ਦੀ ਸਾਜਿਸ਼ ਕੀਤੀ ਗਈ। ਕੋਰੋਨਾ ਨਾਲ ਲੜਨ 'ਚ ਭੀਲਵਾੜਾ ਮਾਡਲ ਦੀ ਤਾਰੀਫ਼ ਹੋਈ। ਮੋਦੀ-ਸ਼ਾਹ ਲੋਕਤੰਤਰ ਦਾ ਚੀਰਹਰਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੱਸਣਯੋਗ ਹੈ ਕਿ ਆਉਣ ਵਾਲੀ 19 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਨੂੰ ਲੈ ਕੇ ਰਾਜਸਥਾਨ 'ਚ ਕਾਂਗਰਸ ਪਾਰਟੀ ਚੌਕਸ ਨਜ਼ਰ ਆ ਰਹੀ ਹੈ। ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਟੁੱਟਣ ਤੋਂ ਬਚਣ ਲਈ ਆਪਣੇ ਅਤੇ ਆਜ਼ਾਦ ਵਿਧਾਇਕਾਂ ਨੂੰ ਇਕ ਰਿਜੋਰਟ 'ਚ ਰੱਖਿਆ ਹੈ। ਇੱਥੇ ਪਾਰਟੀ ਨੇਤਾਵਾਂ ਅਤੇ ਵਿਧਾਇਕਾਂ ਦਰਮਿਆਨ ਮੀਟਿੰਗ ਹੋਈ। ਰਾਜਸਥਾਨ 'ਚ 19 ਜੂਨ ਨੂੰ ਰਾਜ ਸਭਾ ਦੀਆਂ 3 ਸੀਟਾਂ ਲਈ ਵੋਟਿੰਗ ਹੋਵੇਗੀ, ਜਿੱਥੇ ਕਾਂਗਰਸ ਨੇ 2 ਉਮੀਦਵਾਰ ਖੜ੍ਹੇ ਕੀਤੇ ਹਨ। ਕੇ.ਸੀ. ਵੇਨੂੰਗੋਪਾਲ ਅਤੇ ਨੀਰਜ ਡਾਂਗੀ, ਜਦੋਂ ਕਿ ਭਾਜਪਾ ਨੇ ਵੀ 2 ਉਮੀਦਵਾਰ- ਰਾਜੇਂਦਰ ਗਹਿਲੋਤ ਅਤੇ ਓਮਕਾਰ ਸਿੰਘ ਲਖਾਵਤ ਨੂੰ ਮੈਦਾਨ 'ਚ ਉਤਾਰ ਕੇ ਚੋਣਾਂ ਨੂੰ ਰੋਚਕ ਬਣਾ ਦਿੱਤਾ ਹੈ।


author

DIsha

Content Editor

Related News