ਰਾਜਸਥਾਨ ਦੇ CM ਅਸ਼ੋਕ ਗਹਿਲੋਤ ਦਾ ਜਨਤਾ ਨੂੰ ਤੋਹਫ਼ਾ, ਬਿਜਲੀ ਬਿੱਲਾਂ ਨੂੰ ਲੈ ਕੇ ਕੀਤਾ ਇਹ ਐਲਾਨ
06/01/2023 4:37:28 AM

ਜੈਪੁਰ (ਭਾਸ਼ਾ): ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਹਰ ਮਹੀਨੇ 100 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਵਾਲੇ ਪਰਿਵਾਰਾਂ ਨੂੰ ਵੀ ਪਹਿਲੀਆਂ 100 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੂਬੇ ਵਿਚ 100 ਯੂਨਿਟ ਪ੍ਰਤੀ ਮਹੀਨੇ ਤਕ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਦਾ ਬਿਜਲੀ ਬਿੱਲ ਨਹੀਂ ਆਵੇਗਾ। ਮੁੱਖ ਮੰਤਰੀ ਨੇ ਬੁੱਧਵਾਰ ਰਾਤ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਬ੍ਰਿਜਭੂਸ਼ਣ ਦੀ ਸ਼ਿਕਾਇਤ ਕਰਨ ਵਾਲੀ ਨਾਬਾਲਗਾ ਦੇ ਚਾਚੇ 'ਤੇ ਭੜਕੀ DCW ਮੁਖੀ, ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਕਿਹਾ, "ਹਰ ਮਹੀਨੇ 100 ਯੂਨਿਟ ਤਕ ਬਿਜਲੀ ਖਪਤ ਕਰਨ ਵਾਲੇ ਵਰਗ ਦੇ ਸਾਰੇ ਪਰਿਵਾਰਾਂ ਨੂੰ ਵੀ ਪਹਿਲੀਆਂ 100 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਮਤਲਬ ਬਿੱਲ ਜਿੰਨਾ ਮਰਜ਼ੀ ਆਵੇ, ਪਹਿਲੇ 100 ਯੂਨਿਟ ਦਾ ਕੋਈ ਬਿਜਲੀ ਖਰਚਾ ਨਹੀਂ ਦੇਣਾ ਹੋਵੇਗਾ।" ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ 100 ਯੂਨਿਟ ਪ੍ਰਤੀ ਮਹੀਨੇ ਤਕ ਬਿਜਲੀ ਦੀ ਖ਼ਪਤ ਕਰਨ ਵਾਲਿਆਂ ਦਾ ਬਿਜਲੀ ਬਿੱਲ ਪਹਿਲਾਂ ਹੀ ਮੁਆਫ਼ ਕੀਤਾ ਹੋਇਆ ਹੈ। ਗਹਿਲੋਤ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਕੋਈ ਬਿੱਲ ਨਹੀਂ ਦੇਣਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਅੰਤਰਰਾਸ਼ਟਰੀ ਫੁੱਟਬਾਲ ਮੁਕਾਬਲੇ ਮਗਰੋਂ ਹੋਇਆ ਵਿਵਾਦ ਬਣਿਆ ਜਾਨਲੇਵਾ, ਖਿਡਾਰੀ ਨੇ ਤੋੜਿਆ ਦਮ
ਮੁੱਖ ਮੰਤਰੀ ਨੇ ਟਵੀਟ ਕੀਤਾ, "ਖ਼ਾਸ ਤੌਰ 'ਤੇ ਮੱਧ ਵਰਗੀ ਲੋਕਾਂ ਨੂੰ ਧਿਆਨ ਵਿਚ ਰੱਖਦਿਆਂ 200 ਯੂਨਿਟ ਪ੍ਰਤੀ ਮਹੀਨੇ ਤਕ ਬਿਜਲੀ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਪਹਿਲੀਆਂ 100 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਨਾਲ 200 ਯੂਨਿਟ ਤਕ ਦੇ ਫਿਕਸਡ ਚਾਰਜ, ਫਿਊਲ ਸਰਚਾਰਜ ਤੇ ਹੋਰ ਸਾਰੇ ਖਰਚੇ ਮੁਆਫ਼ ਹੋਣਗੇ ਤੇ ਇਨ੍ਹਾਂ ਦਾ ਭੁਗਤਾਨ ਸੂਬਾ ਸਰਕਾਰ ਕਰੇਗੀ। ਮਹਿੰਗਾਈ ਰਾਹਤ ਕੈਂਪਾਂ ਅਤੇ ਜਨਤਾ ਨਾਲ ਗੱਲਬਾਤ ਕਰ ਕੇ ਸੁਝਾਅ ਮਿਲਿਆ ਕਿ ਬਿਜਲੀ ਬਿੱਲਾਂ ਵਿਚ ਮਿਲਣ ਵਾਲੀ ਸਲੈਬਵਾਰ ਛੋਟ ਵਿਚ ਥੋੜਾ ਬਦਲਾਅ ਕੀਤਾ ਜਾਵੇ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।