ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਉਨ੍ਹਾਂ ਦੇ ਬੇਟੇ ਨੂੰ ਐੱਸ. ਸੀ. ਦਾ ਨੋਟਿਸ

Saturday, Nov 03, 2018 - 01:24 PM (IST)

ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਉਨ੍ਹਾਂ ਦੇ ਬੇਟੇ ਨੂੰ ਐੱਸ. ਸੀ. ਦਾ ਨੋਟਿਸ

ਜੈਪੁਰ- ਸੁਪਰੀਮ ਕੋਰਟ (ਐੱਸ. ਸੀ.) ਨੇ ਧੌਲਪੁਰ ਪੈਲੇਸ ਦੇ ਆਲੇ-ਦੁਆਲੇ ਦੀ 567 ਵਰਗ ਮੀਟਰ ਜ਼ਮੀਨ ਨੂੰ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਨੂੰ ਵੇਚਣ ਦੇ ਮਾਮਲੇ 'ਚ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਉਨ੍ਹਾਂ ਦੇ ਬੇਟੇ ਦੁਸ਼ਯੰਤ ਸਿੰਘ ਸਿੰਧੀਆ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਕੀਲ ਸ਼੍ਰੀਜਨਾ ਸ਼੍ਰੇਸ਼ਠਾ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ। ਸ਼੍ਰੇਸ਼ਠਾ ਨੇ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਵਸੁੰਧਰਾ ਅਤੇ ਦੁਸ਼ਯੰਤ ਨੇ ਧੌਲਪੁਰ ਸ਼ਹਿਰ 'ਚ ਧੌਲਪੁਰ ਪੈਲੇਸ ਦੇ ਆਲੇ-ਦੁਆਲੇ ਦੀ 567 ਵਰਗ ਮੀਟਰ ਜ਼ਮੀਨ ਨੂੰ ਗੈਰ-ਕਾਨੂੰਨੀ ਰੂਪ ਨਾਲ ਆਪਣੀ ਹੋਣ ਦਾ ਦਾਅਵਾ ਕੀਤਾ ਅਤੇ ਦੋਵਾਂ ਨੇ ਇਸ ਜ਼ਮੀਨ ਨੂੰ ਐੱਨ. ਐੱਚ. ਏ. ਆਈ. ਨੂੰ 2 ਕਰੋੜ ਰੁਪਏ 'ਚ ਵੇਚ ਦਿੱਤਾ।


Related News