ਨਦੀ 'ਚ ਡਿੱਗੀ ਕਾਰ, 2 ਦੀ ਮੌਤ, 3 ਦੋਸਤਾਂ ਨੇ ਸ਼ੀਸ਼ਾ ਤੋੜ ਕੇ ਬਚਾਈ ਆਪਣੀ ਜਾਨ

Monday, Jul 15, 2024 - 04:14 PM (IST)

ਨਦੀ 'ਚ ਡਿੱਗੀ ਕਾਰ, 2 ਦੀ ਮੌਤ, 3 ਦੋਸਤਾਂ ਨੇ ਸ਼ੀਸ਼ਾ ਤੋੜ ਕੇ ਬਚਾਈ ਆਪਣੀ ਜਾਨ

ਜੈਪੁਰ- ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿਚ ਐਤਵਾਰ ਦੀ ਸ਼ਾਮ ਨੂੰ ਇਕ ਕਾਰ ਸੜਕ ਤੋਂ ਨਦੀ ਦੇ ਪਾਣੀ ਵਿਚ ਡਿੱਗ ਜਾਣ ਕਾਰਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਖੇਰਵਾੜਾ ਦੇ ਜਲਪਾਕਾ ਕੋਲ ਉਸ ਸਮੇਂ ਵਾਪਰੀ, ਜਦੋਂ ਕਾਰ 'ਚ ਸਵਾਰ 5 ਦੋਸਤ ਇਕ ਮੰਦਰ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਘੁਮਾਵਦਾਰ ਮੋੜ ਕੋਲ ਕਾਰ ਗਾਂ ਨੂੰ ਟੱਕਰ ਮਾਰਦੇ ਹੋਏ ਨਦੀ 'ਚ ਜਾ ਡਿੱਗੀ।

ਪੁਲਸ ਮੁਤਾਬਕ 3 ਦੋਸਤ ਕਾਰ ਵਿਚੋਂ ਬਾਹਰ ਨਿਕਲ ਗਏ ਅਤੇ ਬਚ ਗਏ ਪਰ ਕਾਰ ਵਿਚ ਸਵਾਰ ਦੋ ਹੋਰ ਦੋਸਤ ਚਿਰਾਗ ਮੇਘਵਾਲ (24) ਅਤੇ ਤਿਲਕੇਸ਼ ਮੀਣਾ (25) ਡੁੱਬਦੀ ਹੋਈ ਕਾਰ ਵਿਚ ਫਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਚਸ਼ਮਦੀਦਾਂ ਮੁਤਾਬਕ ਅਚਾਨਕ ਕਾਰ ਦੇ ਸਾਹਮਣੇ ਗਾਂ ਗਈ ਅਤੇ ਤੇਜ਼ ਬਰੇਕ ਲਾਉਣ ਕਾਰਨ ਕਾਰ ਬੇਕਾਬੂ ਹੋ ਗਈ ਆਤੇ ਨਾਲਾਫਲਾ ਪੁਲੀਆ 'ਤੇ ਨਦੀ ਦੇ ਤੇਜ਼ ਵਹਾਅ ਖੇਤਰ ਵਿਚ ਜਾ ਡਿੱਗੀ। ਨਦੀ ਵਿਚ ਕਾਰ ਪੂਰੀ ਤਰ੍ਹਾਂ ਸਮਾ ਗਈ। ਅਜਿਹੇ ਵਿਚ ਨੌਜਵਾਨਾਂ ਦੀ ਮੌਤ ਹੋ ਗਈ। ਉੱਥੇ ਹੀ ਬਾਕੀ ਤਿੰਨ ਨੌਜਵਾਨਾਂ ਨੂੰ ਸਥਾਨਕ ਲੋਕਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਕਾਫੀ ਮੁਸ਼ੱਕਤ ਮਗਰੋਂ ਬਚਾ ਲਿਆ।


author

Tanu

Content Editor

Related News