ਯੈਸ ਬੈਂਕ ਮਨੀ ਲਾਂਡਰਿੰਗ ਮਾਮਲਾ: ਰਾਜਸਥਾਨ ਦੇ ਕਾਰੋਬਾਰੀ ਰਮਨ ਕਾਂਤ ਸ਼ਰਮਾ ਤਲਬ
Friday, Jul 24, 2020 - 02:39 AM (IST)
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਯੈਸ ਬੈਂਕ ਮਾਮਲੇ 'ਚ ਮਨੀ ਲਾਂਡਰਿੰਗ ਦੀ ਆਪਣੀ ਜਾਂਚ ਦੇ ਸਿਲਸਿਲੇ 'ਚ ਰਾਜਸਥਾਨ ਦੇ ਕਾਰੋਬਾਰੀ ਰਮਨ ਕਾਂਤ ਸ਼ਰਮਾ ਨੂੰ ਤਲਬ ਕੀਤਾ ਹੈ। ਮਾਰੀਸ਼ਸ ਤੋਂ 96 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਪ੍ਰਾਪਤ ਕਰਨ ਨਾਲ ਜੁੜੇ ਵਿਦੇਸ਼ੀ ਮੁਦਰਾ ਕਾਨੂੰਨ ਦੇ ਕਥਿਤ ਉਲੰਘਣਾ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ ਸ਼ਰਮਾ ਦੀ ਸ਼ਮੂਲੀਅਤ ਦੀ ਪਹਿਲਾਂ ਤੋਂ ਜਾਂਚ ਕਰ ਰਹੀ ਹੈ।
ਇਸ ਦੌਰਾਨ ਪੁੱਛਗਿੱਛ ਲਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਤਹਿਤ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਹੈ। ਈ.ਡੀ. ਫੇਮਾ ਮਾਮਲੇ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਤੋਂ ਉਨ੍ਹਾਂ ਦੇ ਕਥਿਤ ਕੰਮ-ਕਾਜ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਰਮਨ ਸ਼ਰਮਾ 'ਤੇ ਇਲਜ਼ਾਮ ਹੈ ਕਿ ਅਤੀਤ 'ਚ ਇੱਕ ਕਾਰ ਰੈਂਟਲ ਕੰਪਨੀ 'ਚ ਵੈਭਵ ਉਨ੍ਹਾਂ ਦੇ ਕਾਰੋਬਾਰੀ ਸਾਂਝੇਦਾਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਯੈਸ ਬੈਂਕ ਮਨੀ ਲਾਂਡਰਿੰਗ ਮਾਮਲੇ 'ਚ ਕਾਰੋਬਾਰੀ ਰਮਨ ਸ਼ਰਮਾ ਨੂੰ 27 ਜੁਲਾਈ ਨੂੰ ਮੁੰਬਈ 'ਚ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ।