ਲਾੜੀ ਵਾਲਿਆਂ ਨੇ ਬਾਰਾਤੀਆਂ ਨੂੰ ਵੰਡੇ ਹੈੱਲਮੇਟ ਤਾਂ ਲਾੜੇ ਪੱਖ ਨੇ ਵਾਪਸ ਕਰ ਦਿੱਤਾ ਪੂਰਾ ਦਾਜ

01/30/2020 3:35:39 PM

ਭੀਲਵਾੜਾ— ਰਾਜਸਥਾਨ ਦੇ ਭੀਲਵਾੜਾ 'ਚ ਇਕ ਅਨੋਖਾ ਵਿਆਹ ਹੋਇਆ। ਇਸ ਵਿਆਹ 'ਚ ਲਾੜੀ ਪੱਖ ਦੇ ਲੋਕਾਂ ਨੇ ਬਾਰਾਤੀਆਂ ਨੂੰ ਹੈੱਲਮੇਟ ਵੰਡੇ ਤਾਂ ਲਾੜੇ ਪੱਖ ਨੇ ਤਿਲਕ 'ਚ ਮਿਲੇ 5 ਲੱਖ 51 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਦਰਅਸਲ ਭੀਲਵਾੜਾ 'ਚ ਬੁੱਧਵਾਰ ਨੂੰ ਵਿਆਹ 'ਚ ਪੁੱਜੇ ਕਰੀਬ 351 ਬਾਰਾਤੀਆਂ ਨੂੰ ਅਨੋਖਾ ਸਵਾਗਤ ਹੋਇਆ। ਲਾੜੀ ਦੇ ਮਾਮਾ ਅਤੇ ਜ਼ਿਲਾ ਟਰਾਂਸਪੋਰਟ ਅਧਿਕਾਰੀ ਵਿਰੇਂਦਰ ਸਿੰਘ ਨੇ ਦੱਸਿਆ ਕਿ ਅਸੀਂ ਬਾਰਾਤੀਆਂ ਨੂੰ ਸੜਕ ਸੁਰੱਖਿਆ ਦੇ ਅਧੀਨ ਹੈੱਲਮੇਟ ਵੰਡੇ।

5 ਲੱਖ 51 ਹਜ਼ਾਰ ਰੁਪਏ ਲਾੜੀ ਪੱਖ ਨੂੰ ਵਾਪਸ ਕਰ ਦਿੱਤੇ
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਹੈੱਲਮੇਟ ਵੰਡੇ ਗਏ ਤਾਂ ਲਾੜੇ ਪੱਖ ਵਲੋਂ ਸਿਰਫ਼ ਸਵਾ ਰੁਪਏ ਅਤੇ ਇਕ ਨਾਰੀਅਲ ਲੈ ਕੇ ਵਿਆਹ ਕੀਤਾ। ਇੰਨਾ ਹੀ ਨਹੀਂ ਲਾੜੇ ਪੱਖ ਨੇ ਦਾਜ ਵੀ ਵਾਪਸ ਕਰ ਦਿੱਤਾ। ਹੈੱਲਮੇਟ ਵੰਡਣ ਦੇ ਨਾਲ ਹੀ ਲਾੜੇ ਪੱਖ ਨੇ ਦਾਜ 'ਚ ਮਿਲੇ 5 ਲੱਖ 51 ਹਜ਼ਾਰ ਰੁਪਏ ਲਾੜੀ ਪੱਖ ਨੂੰ ਵਾਪਸ ਕਰ ਦਿੱਤੇ। ਲਾੜੇ ਦੇ ਪਿਤਾ ਮਹੇਂਦਰ ਸਿੰਘ ਅਤੇ ਚਾਚਾ ਸੁਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਬੇਟੀ ਚਾਹੀਦੀ ਹੈ, ਦਾਜ ਨਹੀਂ ਚਾਹੀਦਾ ਅਤੇ ਇਸੇ ਕਾਰਨ ਅਸੀਂ ਤਿਲਕ 'ਚ ਦਿੱਤੇ ਰੁਪਿਆਂ ਨੂੰ ਵਾਪਸ ਕਰ ਦਿੱਤਾ ਹੈ। ਬਾਰਾਤ 'ਚ ਆਏ ਲੋਕ ਇਨ੍ਹਾਂ ਦੋਹਾਂ ਅਨੋਖੀ ਪਹਿਲਾਂ ਦਾ ਸਵਾਗਤ ਕਰ ਰਹੇ ਹਨ। ਬਾਰਾਤ 'ਚ ਆਏ ਲਾੜੇ ਦੇ ਦੋਸਤ ਸ਼ੰਕਰ ਲਾਲ ਗੁੱਜਰ ਨੇ ਕਿਹਾ ਕਿ ਇਹ ਅਨੋਖੀ ਪਹਿਲ ਹੈ ਅਤੇ ਮੈਂ ਵੀ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਰਾਂਗਾ।


DIsha

Content Editor

Related News