ਰਾਜਸਥਾਨ 'ਚ ਛਾਤੀ ਤੋਂ ਜੁੜੇ ਬੱਚਿਆਂ ਦਾ ਜਨਮ, ਵੇਖਣ ਲਈ ਹਸਪਤਾਲ ’ਚ ਲੱਗੀ ਭੀੜ

Monday, Oct 10, 2022 - 03:42 PM (IST)

ਰਾਜਸਥਾਨ 'ਚ ਛਾਤੀ ਤੋਂ ਜੁੜੇ ਬੱਚਿਆਂ ਦਾ ਜਨਮ, ਵੇਖਣ ਲਈ ਹਸਪਤਾਲ ’ਚ ਲੱਗੀ ਭੀੜ

ਨਾਗੌਰ- ਕਹਿੰਦੇ ਹਨ ਡਾਕਟਰ ਹੀ ਭਗਵਾਨ ਦਾ ਰੂਪ ਹੁੰਦੇ ਹਨ। ਇਹ ਗੱਲ ਰਾਜਸਥਾਨ ਦੇ ਸ਼ਹਿਰ ਨਾਗੌਰ ਦੇ ਮੇੜਤਾ ਸਥਿਤ ਇਕ ਹਸਪਤਾਲ ’ਚ ਜਨਮ ਦੇਣ ਪਹੁੰਚੀ ਔਰਤ ਲਈ ਸੱਚ ਹੋਈ। ਲਲਿਤਾ (23) ਪਤਨੀ ਜਤਿੰਦਰ ਨਾਇਕ ਜਣੇਪੇ ਦੇ ਦਰਦ ਨਾਲ ਜੂਝ ਰਹੀ ਸੀ। ਔਰਤ ਦਾ ਚੈੱਕਅਪ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਕੁੱਖ਼ ’ਚ ਦੋ ਜ਼ਿੰਦਗੀਆਂ ਪਲ ਰਹੀਆਂ ਹਨ। ਅਜਿਹੇ ’ਚ ਡਾਕਟਰਾਂ ਨੇ ਸਫ਼ਲ ਆਪਰੇਸ਼ਨ ਕਰ ਕੇ ਮਾਂ ਅਤੇ ਉਸ ਦੇ ਦੋਹਾਂ ਬੱਚਿਆਂ ਨੂੰ ਜੀਵਨ ਦਾਨ ਬਖ਼ਸ਼ਿਆ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਪ੍ਰੇਮੀ ਨੇ ਕਤਲ ਕਰ ਘਰ ’ਚ ਦਫ਼ਨਾਈ ਪ੍ਰੇਮਿਕਾ ਦੀ ਲਾਸ਼, ਦੋ ਸਾਲ ਬਾਅਦ ਮਿਲਿਆ ਕੰਕਾਲ

ਮੀਡੀਆ ਰਿਪੋਰਟਾਂ ਮੁਤਾਬਕ ਇਕ ਪ੍ਰਾਈਵੇਟ ਹਸਪਤਾਲ ’ਚ ਲਲਿਤਾ ਗਈ। ਔਰਤ ਦਰਦ ਤੋਂ ਜੂਝ ਰਹੀ ਸੀ, ਜਾਂਚ ਕਰਨ ’ਤੇ ਵੇਖਿਆ ਗਿਆ ਕਿ ਉਸ ਦੀ ਕੁੱਖ਼ ’ਚ ਦੋ ਬੱਚੇ ਪਲ ਰਹੇ ਹਨ, ਜੋ ਕਿ ਇਕ ਦੂਜੇ ਨਾਲ ਜੁੜੇ ਹਨ। ਡਾਕਟਰਾਂ ਦੇ ਸਾਹਮਣੇ ਤਿੰਨ ਜ਼ਿੰਦਗੀਆਂ ਨੂੰ ਬਚਾਉਣ ਦੀ ਚੁਣੌਤੀ ਸੀ। ਅਜਿਹੇ 'ਚ ਗਾਇਨੀਕੋਲੋਜਿਸਟ ਦੇ ਨਾਲ-ਨਾਲ ਹੋਰ ਗਾਇਨੀਕੋਲੋਜਿਸਟ, ਜਨਰਲ ਸਰਜਨ ਦੀ ਟੀਮ ਵੀ ਮੌਜੂਦ ਸੀ। ਟੈਸਟ ਤੋਂ ਬਾਅਦ ਔਰਤ ਦੇ ਆਪਰੇਸ਼ਨ ਲਈ ਡਿਲੀਵਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਕ ਨਹੀਂ ਸਗੋਂ ਦੋ ਜੁੜਵਾ ਬੱਚੇ ਪੈਦਾ ਹੋਏ। ਦੋਵੇਂ ਛਾਤੀ ਨਾਲ ਜੁੜੇ ਹੋਏ ਸਨ ਅਤੇ ਬਾਕੀ ਸਰੀਰ ਵੱਖਰਾ ਸੀ। ਅਜਿਹੇ 'ਚ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਮੈਡੀਕਲ ਟੀਮ ਨੇ ਬੱਚਿਆਂ ਦਾ ਚੈਕਅੱਪ ਵੀ ਕੀਤਾ। 

 ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ

ਡਾਕਟਰਾਂ ਨੇ ਬੱਚਿਆਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਸਰੀਰ ਦਾ ਰੂਪ ਦੇਣ ਲਈ ਜੋਧਪੁਰ ਏਮਜ਼ ਰੈਫਰ ਕਰ ਦਿੱਤਾ ਹੈ। ਉੱਥੇ ਹੀ ਜੁੜਵਾ ਬੱਚਿਆਂ ਨੂੰ ਵੇਖਣ ਲਈ ਹਸਪਤਾਲ ਦੇ ਬਾਹਰ ਭੀੜ ਲੱਗ ਗਈ। ਡਾਕਟਰਾਂ ਨੇ ਦੱਸਿਆ ਕਿ ਅਜਿਹੇ ਮਾਮਲੇ ਬਹੁਤ ਘੱਟ ਵੇਖੇ ਜਾਂਦੇ ਹਨ। ਸਰੀਰ ਨਾਲ ਜੁੜੇ ਇਨ੍ਹਾਂ ਦੋਹਾਂ ਬੱਚਿਆਂ ਨੂੰ ਵੱਖ-ਵੱਖ ਕਰਨ ਲਈ ਜੋਧਪੁਰ ਏਮਜ਼ ’ਚ ਡਾਕਟਰ ਕੋਸ਼ਿਸ਼ਾਂ ਕਰ ਰਹੇ ਹਨ।

ਇਹ ਵੀ ਪੜ੍ਹੋ- ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ


author

Tanu

Content Editor

Related News