ਰਾਜਸਥਾਨ ਵਿਧਾਨ ਸਭਾ ਚੋਣਾਂ : ਕਾਂਗਰਸ ਤੇ ਭਾਜਪਾ ਦੀ ਆਖਰੀ ਲਿਸਟ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ

Monday, Nov 06, 2023 - 12:53 AM (IST)

ਰਾਜਸਥਾਨ ਵਿਧਾਨ ਸਭਾ ਚੋਣਾਂ : ਕਾਂਗਰਸ ਤੇ ਭਾਜਪਾ ਦੀ ਆਖਰੀ ਲਿਸਟ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਨੈਸ਼ਨਲ ਡੈਸਕ : ਇਕ ਪਾਸੇ ਜਿੱਥੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਚੱਲ ਰਹੀ ਹੈ, ਉੱਥੇ ਹੀ ਐਤਵਾਰ ਨੂੰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਆਪੋ-ਆਪਣੇ ਉਮੀਦਵਾਰਾਂ ਦੀ ਆਖਰੀ ਲਿਸਟ ਜਾਰੀ ਕਰ ਦਿੱਤੀ ਹੈ। ਦੋਵਾਂ ਪਾਰਟੀਆਂ ਵਿੱਚ ਇਕ ਗੱਲ ਸਾਂਝੀ ਦੇਖਣ ਨੂੰ ਮਿਲੀ ਕਿ ਦੋਵਾਂ ਨੇ ਉਨ੍ਹਾਂ ਆਗੂਆਂ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ, ਜੋ ਕੱਲ੍ਹ ਹੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਭਲਕੇ ਰਾਜਪਾਲ ਪੁਰੋਹਿਤ ਨੂੰ ਮਿਲਣਗੇ ਨਵਜੋਤ ਸਿੱਧੂ, ਇਨ੍ਹਾਂ ਮੁੱਦਿਆਂ 'ਤੇ ਕਰਨਗੇ ਗੱਲਬਾਤ

ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਐਤਵਾਰ ਨੂੰ 21 ਉਮੀਦਵਾਰਾਂ ਦੀ 7ਵੀਂ ਤੇ ਅੰਤਿਮ ਜਾਰੀ ਕੀਤੀ ਲਿਸਟ ਵਿੱਚ ਸਭ ਤੋਂ ਪ੍ਰਮੁੱਖ ਨਾਂ ਕੈਬਨਿਟ ਮੰਤਰੀ ਸ਼ਾਂਤੀ ਧਾਰੀਵਾਲ ਦਾ ਹੈ, ਜਿਨ੍ਹਾਂ ਨੂੰ ਇਕ ਵਾਰ ਫਿਰ ਕੋਟਾ ਉੱਤਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਲਿਸਟ ਅਨੁਸਾਰ ਧਾਰੀਵਾਲ ਨੂੰ ਕੋਟਾ ਉੱਤਰੀ ਤੋਂ ਅਤੇ ਰਾਜਸਥਾਨ ਸਰਕਾਰ ਦੀ ਮੰਤਰੀ ਜ਼ਾਹਿਦਾ ਖਾਨ ਨੂੰ ਕਾਮਾ ਤੋਂ ਟਿਕਟ ਦਿੱਤੀ ਗਈ ਹੈ। ਧਾਰੀਵਾਲ ਦੀ ਟਿਕਟ ਨੂੰ ਲੈ ਕੇ ਸ਼ੱਕ ਦੀ ਸਥਿਤੀ ਬਣੀ ਹੋਈ ਸੀ। ਪਾਰਟੀ ਨੇ ਸ਼ਨੀਵਾਰ ਨੂੰ ਰਾਜ ਸਰਕਾਰ ਦੇ ਇਕ ਹੋਰ ਮੰਤਰੀ ਮਹੇਸ਼ ਜੋਸ਼ੀ ਦੀ ਟਿਕਟ ਕੱਟ ਦਿੱਤੀ ਸੀ।

PunjabKesari

ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਰੀਬੀ ਮੰਨੇ ਜਾਂਦੇ ਧਾਰੀਵਾਲ ਅਤੇ ਜੋਸ਼ੀ ਉਹ 2 ਪ੍ਰਮੁੱਖ ਆਗੂ ਹਨ, ਜਿਨ੍ਹਾਂ ਨੂੰ 2022 ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਇਲਾਵਾ ਸਮਾਨੰਤਰ ਮੀਟਿੰਗ ਬੁਲਾਉਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਇਸ ਨੂੰ ਅਨੁਸ਼ਾਸਨਹੀਣਤਾ ਦੱਸਿਆ ਸੀ। ਕਾਂਗਰਸ ਨੇ ਨਾਗੌਰ ਵਿਧਾਨ ਸਭਾ ਹਲਕੇ ਤੋਂ ਹਰਿੰਦਰ ਮਿਰਧਾ ਨੂੰ ਉਮੀਦਵਾਰ ਬਣਾਇਆ ਹੈ। ਉਹ ਇਸ ਸੀਟ 'ਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਜੋਤੀ ਮਿਰਧਾ ਅਤੇ ਮਿਰਧਾ ਪਰਿਵਾਰ ਦੇ ਇਕ ਹੋਰ ਮੈਂਬਰ ਨੂੰ ਚੁਣੌਤੀ ਦੇਣਗੇ।

ਇਹ ਵੀ ਪੜ੍ਹੋ : Shocking: ਔਰਤ ਨੇ ਤਲਾਕ ਦਾ ਮਨਾਇਆ ਜਸ਼ਨ, ਪਾਰਟੀ ਕਰ ਦੋਸਤਾਂ 'ਤੇ ਉਡਾ ਦਿੱਤੇ 4 ਲੱਖ

ਜੋਤੀ ਮਿਰਧਾ ਕੁਝ ਹਫ਼ਤੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਈ ਸੀ। ਕਾਂਗਰਸ ਨੇ 200 ਮੈਂਬਰੀ ਵਿਧਾਨ ਸਭਾ ਚੋਣਾਂ ਲਈ ਕੁਲ 199 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਭਰਤਪੁਰ ਵਿਧਾਨ ਸਭਾ ਸੀਟ ਰਾਸ਼ਟਰੀ ਲੋਕ ਦਲ ਲਈ ਛੱਡ ਦਿੱਤੀ ਹੈ। 200 ਮੈਂਬਰੀ ਰਾਜ ਵਿਧਾਨ ਸਭਾ ਲਈ 25 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।

PunjabKesari

ਇਸੇ ਤਰ੍ਹਾਂ ਭਾਜਪਾ ਨੇ ਗਿਰੀਰਾਜ ਮਲਿੰਗ ਨੂੰ ਵੀ ਟਿਕਟ ਦਿੱਤੀ ਹੈ, ਜੋ ਸ਼ਾਮ ਨੂੰ ਕੁਝ ਹੀ ਦੇਰ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਸਨ। ਕੱਲ੍ਹ ਦੇ ਐਲਾਨ ਤੋਂ ਬਾਅਦ ਜੇਕਰ ਵੱਡੇ ਚਿਹਰਿਆਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਝੋਟਵਾੜਾ ਤੋਂ ਭਾਜਪਾ ਦੇ ਰਾਜਵਰਧਨ ਸਿੰਘ ਰਾਠੌਰ ਦੇ ਖ਼ਿਲਾਫ਼ ਅਭਿਸ਼ੇਕ ਚੌਧਰੀ ਨੂੰ ਮੈਦਾਨ 'ਚ ਉਤਾਰਿਆ ਹੈ, ਜਦਕਿ ਝਾਲਰਾਪਟਨ ਸੀਟ 'ਤੇ ਕਾਂਗਰਸ ਨੇ ਰਾਮਲਾਲ ਚੌਹਾਨ ਨੂੰ ਇਕ ਦਿਨ ਪਹਿਲਾਂ ਹੀ ਨਾਮਜ਼ਦਗੀ ਦਾਕਲ ਕਰ ਚੁੱਕੀ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਖ਼ਿਲਾਫ਼ ਮੈਦਾਨ 'ਚ ਉਤਾਰਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News