ਰਾਜਸਥਾਨ: ਪੁਲਸ ਸਬ-ਇੰਸਪੈਕਟਰ ਦੀ ਪ੍ਰੀਖਿਆ 'ਚ ਨਕਲ 'ਚ ਸ਼ਾਮਲ 17 ਲੋਕ ਗ੍ਰਿਫਤਾਰ
Tuesday, Sep 14, 2021 - 01:28 AM (IST)
ਬੀਕਾਨੇਰ/ਜੈਪੁਰ - ਰਾਜਸਥਾਨ ਪੁਲਸ ਨੇ ਬੀਕਾਨੇਰ ਅਤੇ ਜੈਪੁਰ ਤੋਂ ਰਾਜਸਥਾਨ ਪੁਲਸ ਸਬ-ਇੰਸਪੈਕਟਰ ਪ੍ਰੀਖਿਆ ਵਿੱਚ ਕਥਿਤ ਤੌਰ 'ਤੇ ਨਕਲ ਕਰਾਉਣ ਵਿੱਚ ਸ਼ਾਮਲ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬੀਕਾਨੇਰ ਵਿੱਚ ਪੁਲਸ ਨੇ ਇੱਕ ਨਿੱਜੀ ਸਕੂਲ ਦੇ ਮੁੱਖ ਅਧਿਆਪਕ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਲੋਕ ਪ੍ਰੀਖਿਆ ਵਿੱਚ ਨਕਲ ਕਰਾਉਣ ਵਿੱਚ ਸ਼ਾਮਲ ਸਨ। ਪੁਲਸ ਸੁਪਰਡੈਂਟ ਪ੍ਰੀਤੀ ਚੰਦਰਾ ਨੇ ਦੱਸਿਆ ਕਿ ਮੁੱਖ ਅਧਿਆਪਕ ਨੇ ਪ੍ਰੀਖਿਆ ਸ਼ੁਰੂ ਹੋਣ ਦੇ ਤੁਰੰਤ ਬਾਅਦ ਵਟਸਐਪ 'ਤੇ ਪੇਪਰ ਕੁੱਝ ਲੋਕਾਂ ਨੂੰ ਭੇਜਿਆ। ਉਨ੍ਹਾਂ ਨੇ ਦੱਸਿਆ ਕਿ ਬੀਕਾਨੇਰ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਕੁਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਇਸ ਹਫਤੇ ਮਨਜ਼ੂਰੀ ਦੇ ਸਕਦੈ WHO: ਸੂਤਰ
ਪੁਲਸ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ 'ਤੇ ਉਨ੍ਹਾਂ ਨੇ ਜਗਤਪੁਰਾ ਵਿੱਚ ਪ੍ਰੀਖਿਆ ਕੇਂਦਰ ਦੇ ਕੋਲੋਂ ਸੱਤ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਦੋਸ਼ੀਆਂ ਦੀਆਂ ਦੋ ਕਾਰਾਂ ਵਿੱਚੋਂ ਇੱਕ ਕੋਲੋਂ ਇੱਕ ਲੱਖ ਰੂਪਏ ਨਗਦ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ ਪ੍ਰਹਿਲਾਦ ਕ੍ਰਿਸ਼ਣਿਆ ਨੇ ਦੱਸਿਆ ਕਿ ਦੋਸ਼ੀ ਉਮੀਦਵਾਰਾਂ ਤੋਂ ਪੁਲਸ ਸਬ-ਇੰਸਪੈਕਟਰ ਪ੍ਰੀਖਿਆ ਵਿੱਚ ਚੋਣ ਦਾ ਵਾਅਦਾ ਕਰ ਉਸ ਦੇ ਬਦਲੇ ਪੈਸੇ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।