ਕੋਟਾ ''ਚ NEET ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਇਸ ਸਾਲ ਦਾ 23ਵਾਂ ਮਾਮਲਾ
Wednesday, Sep 13, 2023 - 12:59 PM (IST)
ਕੋਟਾ (ਭਾਸ਼ਾ)- ਰਾਜਸਥਾਨ ਦੇ ਵਿਗਿਆਨ ਨਗਰ ਇਲਾਕੇ 'ਚ ਰਾਸ਼ਟਰੀ ਯੋਗਤਾ ਪ੍ਰਵੇਸ਼ ਪ੍ਰੀਖਿਆ (ਐੱਨ.ਈ.ਈ.ਟੀ.) ਦੀ ਤਿਆਰੀ ਕਰ ਰਹੀ ਝਾਰਖੰਡ ਦੀ ਇਕ ਵਿਦਿਆਰਥਣ ਨੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਮ੍ਰਿਤਕ ਵਿਦਿਆਰਥਣ ਦੀ ਪਛਾਣ ਰਿਸ਼ਾ ਸਿਨਹਾ (16) ਵਜੋਂ ਕੀਤੀ ਹੈ। ਉਹ ਐੱਨ.ਈ.ਈ.ਟੀ. ਦੀ ਤਿਆਰੀ ਕਰ ਰਹੀ ਸੀ। ਪੁਲਸ ਅਨੁਸਾਰ ਵਿਦਿਆਰਥਣ ਮੰਗਲਵਾਰ ਦੇਰ ਰਾਤ ਆਪਣੇ ਹੋਸਟਲ ਦੇ ਕਮਰੇ 'ਚ ਲਟਕੀ ਹੋਈ ਮਿਲੀ। ਵਿਗਿਆਨ ਨਗਰ ਪੁਲਸ ਥਾਣੇ ਦੇ ਸਬ ਇੰਸਪੈਕਟਰ ਦੇ ਸਹਾਇਕ ਅਮਰ ਚੰਦ ਨੇ ਕਿਹਾ, ਪੁਲਸ ਨੂੰ ਇਕ ਨਿੱਜੀ ਹਸਪਤਾਲ ਵਲੋਂ ਮੰਗਲਵਾਰ ਰਾਤ ਕਰੀਬ 10.30 ਵਜੇ ਵਿਦਿਆਰਥਣ ਦੀ ਮੌਤ ਦੀ ਖ਼ਬਰ ਮਿਲੀ।
ਇਹ ਵੀ ਪੜ੍ਹੋ : ਕੋਟਾ 'ਚ 22 ਵਿਦਿਆਰਥੀਆਂ ਦਾ ਖ਼ੁਦਕੁਸ਼ੀ ਮਾਮਲਾ : ਕੋਚਿੰਗ ਸੰਸਥਾਵਾਂ ਨੂੰ ਜਾਰੀ ਹੋਇਆ ਇਹ ਨਿਰਦੇਸ਼
ਉਨ੍ਹਾਂ ਦੱਸਿਆ ਕਿ ਰਿਚਾ ਸਿਨਹਾ ਝਾਰਖੰਡ ਦੇ ਰਾਂਚੀ ਦੀ ਰਹਿਣ ਵਾਲੀ ਸੀ ਅਤੇ ਉਹ 11ਵੀਂ ਦੀ ਵਿਦਿਆਰਥਣ ਸੀ। ਉਹ ਇਸ ਸਾਲ ਦੀ ਸ਼ੁਰੂਆਤ 'ਚ ਕੋਟਾ ਆਈ ਸੀ ਅਤੇ ਇੱਥੇ ਦੇ ਇਕ ਕੋਚਿੰਗ ਸੈਂਟਰ 'ਚ ਦਾਖ਼ਲਾ ਲਿਆ ਸੀ। ਚੰਦ ਨੇ ਕਿਹਾ ਕਿ ਵਿਦਿਆਰਥਣ ਦੇ ਕਮਰੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਪੁਲਸ ਖ਼ੁਦਕੁਸ਼ੀ ਦੇ ਪਿੱਛੇ ਦੇ ਕਾਰਨ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਐੱਮ.ਬੀ.ਐੱਸ. ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਸਾਲ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਕਿਸ ਕੋਚਿੰਗ ਸੈਂਟਰ 'ਚ ਪੜ੍ਹਨ ਵਾਲੇ ਵਿਦਿਆਰਥੀ ਵਲੋਂ ਖ਼ੁਦਕੁਸ਼ੀ ਦਾ ਇਹ 23ਵਾਂ ਮਾਮਲਾ ਹੈ। ਪਿਛਲੇ ਸਾਲ ਇਸ ਸ਼ਹਿਰ 'ਚ 15 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8