ਮਹਿੰਗਾਈ ਅਤੇ ਬੇਰੁਜ਼ਗਾਰੀ 'ਤੇ ਸਵਾਲ ਪੁੱਛਣ ਵਾਲੇ ਸੰਸਦ ਮੈਂਬਰਾਂ ਨੂੰ 'ਰਾਜਾ' ਨੇ ਕਰਵਾਇਆ ਮੁਅੱਤਲ : ਰਾਹੁਲ ਗਾਂਧੀ
Wednesday, Jul 27, 2022 - 01:54 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਇਨ੍ਹਾਂ ਵਿਸ਼ਿਆਂ 'ਤੇ ਸਵਾਲ ਕਰਨ ਕਾਰਨ 'ਰਾਜਾ' ਨੇ 57 ਸੰਸਦ ਮੈਂਬਰਾਂ ਨੂੰ ਗ੍ਰਿਫ਼ਤਾਰ ਅਤੇ 23 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਵਾ ਦਿੱਤਾ। ਉਨ੍ਹਂ ਨੇ ਟਵੀਟ ਕੀਤਾ,''ਸਿਲੰਡਰ 1053 ਰੁਪਏ ਦਾ ਕਿਉਂ? ਦਹੀਂ-ਅਨਾਜ 'ਤੇ ਜੀ.ਐੱਸ.ਟੀ. ਕਿਉਂ? ਸਰ੍ਹੋਂ ਦਾ ਤੇਲ 200 ਰੁਪਏ ਕਿਉਂ? ਮਹਿੰਗਾਈ ਅਤੇ ਬੇਰੁਜ਼ਗਾਰੀ 'ਤੇ ਸਵਾਲ ਪੁੱਛਣ ਦੇ ਅਪਰਾਧ 'ਚ 'ਰਾਜਾ' ਨੇ 57 ਸੰਸਦ ਮੈਂਬਰਾਂ ਨੂੰ ਗ੍ਰਿਫ਼ਤਾਰ ਅਤੇ 23 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ।''
ਰਾਹੁਲ ਗਾਂਧੀ ਨੇ ਦਾਅਵਾ ਕੀਤਾ,''ਰਾਜਾ ਨੂੰ ਲੋਕਤੰਤਰ ਦੇ ਮੰਦਰ 'ਚ ਸਵਾਲ ਤੋਂ ਡਰ ਲੱਗਦਾ ਹੈ ਪਰ ਤਾਨਾਸ਼ਾਹਾਂ ਨਾਲ ਲੜਨਾ ਸਾਨੂੰ ਬਖੂਬੀ ਆਉਂਦਾ ਹੈ।'' ਕਾਂਗਰਸ ਨੇਤਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਸੋਨੀਆ ਗਾਂਧੀ ਤੋਂ ਪੁੱਛ-ਗਿੱਛ ਦਾ ਵਿਰੋਧ ਕਰ ਰਹੇ ਪਾਰਟੀ ਸੰਸਦ ਮੈਂਬਰਾਂ ਨੂੰ ਹਿਰਾਸਤ 'ਚ ਲਏ ਜਾਣ ਅਤੇ ਸੰਸਦ ਦੇ ਦੋਹਾਂ ਸਦਨਾਂ 'ਚ ਮਹਿੰਗਾਈ ਅਤੇ ਜੀ.ਐੱਸ.ਟੀ. 'ਤੇ ਚਰਚਾ ਦੀ ਮੰਗ ਨੂੰ ਲੈ ਕੇ ਹੰਗਾਮਾ ਕਰਨ ਵਾਲੇ 20 ਤੋਂ ਵੱਧ ਸੰਸਦ ਮੈਂਬਰਾਂ ਦੇ ਮੁਅੱਤਲ ਦਾ ਹਵਾਲਾ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ