ਰਾਜਾ ਰਘੂਵੰਸ਼ੀ ਹੱਤਿਆਕਾਂਡ ’ਚ ਨਵਾਂ ਮੋੜ, 2 ਮੁਲਜ਼ਮਾਂ ਨੂੰ ਨਹੀਂ ਹੋਵੇਗੀ ਸਜ਼ਾ
Thursday, Feb 05, 2026 - 09:46 AM (IST)
ਇੰਦੌਰ (ਇੰਟ.) - ਮੇਘਾਲਿਆ ਦੇ ਸੋਹਰਾ ’ਚ ਪਿਛਲੇ ਸਾਲ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੀ ਹੱਤਿਆ ਦੇ ਮਾਮਲੇ ’ਚ ਇਕ ਨਵਾਂ ਟਵਿਸਟ ਸਾਹਮਣੇ ਆਇਆ ਹੈ। ਮਾਮਲੇ ’ਚ ਸਬੂਤ ਛੁਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ 2 ਲੋਕਾਂ ਨੂੰ ਮੇਘਾਲਿਆ ਪੁਲਸ ਨੇ ਰਾਹਤ ਦਿੱਤੀ ਹੈ। ਪੁਲਸ ਨੇ ਆਪਣੀ ਚਾਰਜਸ਼ੀਟ ’ਚ ਦੋਵਾਂ ਨੂੰ ਨਾਮਜ਼ਦ ਮੁਲਜ਼ਮ ਨਹੀਂ ਬਣਾਇਆ ਹੈ, ਕਿਉਂਕਿ ਗੰਭੀਰ ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਹੋਮਵਰਕ ਪੂਰਾ ਨਾ ਕਰਨ ’ਤੇ ਵਿਦਿਆਰਥਣ ਨੂੰ ਅਧਿਆਪਕ ਨੇ ਮਾਰੇ ਥੱਪੜ, ਹੋਈ 3 ਸਾਲ ਦੀ ਜੇਲ੍ਹ
ਈਸਟ ਖਾਸੀ ਹਿਲਜ਼ ਦੇ ਪੁਲਸ ਸੁਪਰਡੈਂਟ ਵਿਵੇਕ ਸਿਏਮ ਨੇ ਦੱਸਿਆ ਕਿ ਬਲਬੀਰ ਅਹੀਰਵਾਰ ਅਤੇ ਲੋਕੇਂਦਰ ਸਿੰਘ ਤੋਮਰ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਜਾਂਚ ਪੂਰੀ ਹੋਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਹੱਤਿਆ ਜਾਂ ਉਸ ਨਾਲ ਜੁੜੇ ਸਬੂਤਾਂ ਨੂੰ ਨਸ਼ਟ ਕਰਨ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ। ਇਸੇ ਕਾਰਨ ਉਨ੍ਹਾਂ ਨੂੰ ਅੰਤਿਮ ਦੋਸ਼ ਪੱਤਰ ’ਚ ਸ਼ਾਮਲ ਨਹੀਂ ਕੀਤਾ ਗਿਆ। ਵਰਣਨਯੋਗ ਹੈ ਕਿ ਇਸ ਹੱਤਿਆਕਾਂਡ ’ਚ ਮੁੱਖ ਮੁਲਜ਼ਮ ਸੋਨਮ ਰਘੂਵੰਸ਼ੀ ਸਮੇਤ ਹੋਰ ਮੁਲਜ਼ਮ ਫਿਲਹਾਲ ਸ਼ਿਲਾਂਗ ਜੇਲ ’ਚ ਬੰਦ ਹਨ।
ਇਹ ਵੀ ਪੜ੍ਹੋ : 'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ ਮਾਲਕ ਨੂੰ ਪਾਈ ਝਾੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
