ਈ.ਡੀ. ''ਚ ਪੇਸ਼ੀ ''ਤੇ ਰਾਜ ਠਾਕਰੇ ਨੂੰ ਮਿਲਿਆ ਵੱਡੇ ਭਰਾ ਊਧਵ ਦਾ ਸਮਰਥਨ
Wednesday, Aug 21, 2019 - 06:05 PM (IST)

ਮੁੰਬਈ— ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੂੰ ਧਨ ਸੋਧ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਤੋਂ ਮਿਲੇ ਨੋਟਿਸ 'ਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਰਾਜ ਠਾਕਰੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਾਂਚ 'ਚ ਈ.ਡੀ. ਨੂੰ ਕੁਝ ਨਹੀਂ ਮਿਲਣ ਵਾਲਾ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਮਲਾ ਆਇਆ ਸਾਹਮਣੇ
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਮੁਖੀ ਨੂੰ ਈ.ਡੀ. ਨੇ ਆਈ.ਐੱਲ. ਐਂਡ ਐੱਫ.ਐੱਸ. ਭੁਗਤਾਨ ਡਿਫਾਲਟ ਸੰਕਟ ਮਾਮਲੇ 'ਚ ਸੰਮਨ ਜਾਰੀ ਕੀਤਾ ਹੈ। ਇਸ ਬਾਰੇ ਜਦੋਂ ਸ਼ਿਵ ਸੈਨਾ ਮੁਖੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਰਾਜ ਠਾਕਰੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਾਂਚ 'ਚ ਈ.ਡੀ. ਨੂੰ ਕੁਝ ਨਹੀਂ ਮਿਲੇਗਾ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਿਛਲੇ ਕੁਝ ਸਮੇਂ ਤੋਂ ਮਨਸੇ ਮੁਖੀ ਰਾਜ ਠਾਕਰੇ ਵਿਰੋਧੀ ਨੇਤਾਵਾਂ ਸੋਨੀਆ ਗਾਂਧੀ, ਮਮਤਾ ਬੈਨਰਜੀ ਨਾਲ ਲਗਾਤਾਰ ਮੁਲਾਕਾਤ ਕਰ ਰਹੇ ਹਨ।
ਰਾਜ ਠਾਕਰੇ ਨੇ 22 ਅਗਸਤ ਨੂੰ ਪੇਸ਼ ਹੋਣਾ ਹੈ
ਰਾਜ ਠਾਕਰੇ ਈ.ਵੀ.ਐੱਮ. ਦੀ ਜਗ੍ਹਾ ਬੈਲਟ ਪੇਪਰ ਨਾਲ ਚੋਣਾਂ ਕਰਵਾਉਣ ਲਈ ਮੁਹਿੰਮ ਰਾਹੀਂ ਇਕ ਮੋਰਚਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਜ ਠਾਕਰੇ ਨੂੰ 22 ਅਗਸਤ ਨੂੰ ਏਜੰਸੀ ਦੇ ਮੁੰਬਈ ਦਫ਼ਤਰ 'ਚ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣਾ ਹੈ।