ਕੋਰੋਨਾ ਵਾਇਰਸ ਤੋਂ ਜਨਤਾ ਨੂੰ ਡਰਾ ਰਹੀ ਹੈ ਸਰਕਾਰ : ਰਾਜ ਠਾਕਰੇ
Thursday, Mar 12, 2020 - 11:21 AM (IST)
ਔਰੰਗਾਬਾਦ (ਭਾਸ਼ਾ)— ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਮਹਾਰਾਸ਼ਟਰ ਦੀ ਸਰਕਾਰ ਜਨਤਾ ਨੂੰ ਡਰਾ ਰਹੀ ਹੈ ਅਤੇ ਲੋਕਾਂ 'ਤੇ ਪਾਬੰਦੀ ਲਾ ਰਹੀ ਹੈ, ਜਿਸ ਨਾਲ ਉਨ੍ਹਾਂ 'ਚ ਘਬਰਾਹਟ ਵਧ ਰਹੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਾਬੰਦੀ ਲਾਏ ਜਾਣ ਨਾਲ ਲੋਕਾਂ 'ਚ ਖੌਫ ਪੈਦਾ ਹੋ ਰਿਹਾ ਹੈ। ਰਾਜ ਠਾਕਰੇ ਨੇ ਕਿਹਾ ਕਿ ਸਾਡੇ ਦੇਸ਼ 'ਚ ਕੋਰੋਨਾ ਵਾਇਰਸ ਤੋਂ ਇਲਾਵਾ ਹੋਰ ਕਾਰਨਾਂ ਤੋਂ ਮੌਤ ਦਰ ਕਾਫੀ ਵਧ ਹੈ। ਇਸ 'ਚ ਕੋਈ ਸ਼ੱਕ ਨਹੀ ਹੈ ਕਿ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਪਰ ਸਰਕਾਰ ਕੋਰੋਨਾ ਵਾਇਰਸ ਦੇ ਮਾਮਲੇ 'ਚ ਲੋਕਾਂ ਨੂੰ ਡਰਾ ਰਹੀ ਹੈ।
ਰਾਜ ਠਾਕਰੇ ਨੇ ਸਵਾਲ ਕੀਤਾ ਕਿ ਆਉਣ ਵਾਲੇ ਮਹੀਨਿਆਂ ਵਿਚ ਔਰੰਗਾਬਾਦ 'ਚ ਬਾਡੀਜ਼ ਚੋਣਾਂ ਹੋਣ ਵਾਲੀਆਂ ਹਨ ਕੀ ਸਰਕਾਰੀ ਏਜੰਸੀਆ ਕੋਰੋਨਾ ਵਾਇਰਸ ਕਾਰਨ ਇਸ ਨੂੰ ਵੀ ਟਾਲ ਦੇਣਗੀਆਂ? ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਸ ਪ੍ਰਸ਼ਾਸਨ ਨੇ ਸਿਆਸੀ ਦਲਾਂ ਅਤੇ ਹੋਰ ਸੰਗਠਨਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਿਵ ਜਯੰਤੀ ਨੂੰ ਲੈ ਕੇ ਹੋਣ ਵਾਲੇ ਆਯੋਜਨਾਂ ਨੂੰ ਸੰਖੇਪ ਕਰਨ ਦੀ ਅਪੀਲ ਕੀਤੀ ਹੈ। ਸ਼ਿਵਾਜੀ ਮਹਾਰਾਜ ਦੀ ਜਯੰਤੀ ਨੂੰ ਸ਼ਿਵ ਜਯੰਤੀ ਕਿਹਾ ਜਾਂਦਾ ਹੈ। ਮਹਾਰਾਸ਼ਟਰ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਦੁਨੀਆ ਭਰ 'ਚ ਵਾਇਰਸ ਕਾਰਨ 4,595 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,22,926 ਲੋਕ ਲਪੇਟ 'ਚ ਹਨ। ਇਹ ਵਾਇਰਸ ਚੀਨ ਦੇ ਸ਼ਹਿਰ ਵੁਹਾਨ ਤੋਂ 15 ਦਸੰਬਰ 2019 ਨੂੰ ਫੈਲਿਆ ਸੀ।
ਇਹ ਵੀ ਪੜ੍ਹੋ : ਵੁਹਾਨ ਦੀ ਡਾਕਟਰ ਦਾ ਖੁਲਾਸਾ- 'ਸਾਨੂੰ ਚੁੱਪ ਰਹਿਣ ਦੀ ਮਿਲੀ ਸੀ ਧਮਕੀ'
ਇਹ ਵੀ ਪੜ੍ਹੋ : ਕਰੋਨਾ ਦੀ ਦਹਿਸ਼ਤ ਪਰ ਇਨ੍ਹਾਂ ਬਿਮਾਰੀਆਂ ਨਾਲ ਵੀ ਹਰ ਸਾਲ ਮਰਦੇ ਹਨ ਲੋਕ