ਰਾਜ ਠਾਕਰੇ : ਮਰਾਠੀ ਮਾਨੁਸ਼ ਤੋਂ ਹਨੂੰਮਾਨ ਚਾਲੀਸਾ ਤੱਕ

Sunday, May 08, 2022 - 10:26 AM (IST)

ਰਾਜ ਠਾਕਰੇ : ਮਰਾਠੀ ਮਾਨੁਸ਼ ਤੋਂ ਹਨੂੰਮਾਨ ਚਾਲੀਸਾ ਤੱਕ

ਨਵੀਂ ਦਿੱਲੀ– ਇਹ ਸਪੱਸ਼ਟ ਹੋ ਰਿਹਾ ਹੈ ਕਿ ਮਹਾਰਾਸ਼ਟਰ ’ਚ ਭਾਜਪਾ ਦੀ ਸਮੁੱਚੀ ਮਸ਼ੀਨਰੀ ਮਹਾਰਾਸ਼ਟਰ ਨਵਨਿਰਮਾਣ ਸੇਨਾ (ਐੱਮ. ਐੱਨ. ਐੱਸ.) ਦੇ ਮੁਖੀ ਰਾਜ ਠਾਕਰੇ ਦੀ ਹਮਾਇਤ ਕਰ ਰਹੀ ਹੈ ਜੋ ਮਸਜਿਦਾਂ ਵਿੱਚ ਲਾਊਡ ਸਪੀਕਰਾਂ ’ਤੇ ਪਾਬੰਦੀ ਲਾਉਣ ਅਤੇ ਹਨੂੰਮਾਨ ਚਾਲੀਸਾ ਪੜ੍ਹਨ ਦੀ ਧਮਕੀ ਦੇ ਰਹੇ ਹਨ। ਇਹ ਹਕੀਕਤ ਹੈ ਕਿ ਰਾਜ ਠਾਕਰੇ ਲੰਬੇ ਸਮੇਂ ਤੋਂ ਸਿਆਸੀ ਅਗਿਆਤਵਾਸ ਵਿਚ ਹਨ ਅਤੇ ਉਹ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਲਈ ਕਿਸੇ ਮੁੱਦੇ ਦੀ ਭਾਲ ਵਿਚ ਸਨ। ਬਹੁਤ ਸਾਰੇ ਹਿੰਦੂਤਵੀ ਧੜਿਆਂ ਵਲੋਂ ਹਨੂੰਮਾਨ ਚਾਲੀਸਾ ਦਾ ਮੁੱਦਾ ਉਠਾਉਣ ’ਤੇ ਰਾਜ ਠਾਕਰੇ ਅਚਾਨਕ ਬਾਹਰ ਆ ਗਏ।

ਪਿਛਲੇ ਐਤਵਾਰ ਔਰੰਗਾਬਾਦ ’ਚ ਰਾਜ ਠਾਕਰੇ ਦੀ ਹੋਈ ਰੈਲੀ ਨੂੰ ਲਗਭਗ ਸਾਰੇ ਰਾਸ਼ਟਰੀ ਟੀ.ਵੀ. ਚੈਨਲਾਂ ਨੇ ਸਾਰਾ ਦਿਨ ਪ੍ਰਸਾਰਤ ਕੀਤਾ ਜਿਸ ਤੋਂ ਪਤਾ ਲਗਦਾ ਹੈ ਕਿ ਪਰਦੇ ਪਿੱਛੇ ਕੀ ਹੋ ਰਿਹਾ ਹੈ। ਬੇਸ਼ੱਕ ਰੈਲੀ ਨੂੰ ਕਵਰ ਕੀਤਾ ਜਾਣਾ ਚਾਹੀਦਾ ਸੀ ਪਰ ਖਾਸ ਗੱਲ ਇਹ ਸੀ ਕਿ ਪੀ.ਐੱਮ. ਮੋਦੀ ਦੇ ਵਿਦੇਸ਼ੀ ਦੌਰਿਆਂ ਸਮੇਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਸਾਰੇ ਮੁੱਦਿਆਂ ਨੂੰ ਬਾਈਪਾਸ ਕਰ ਕੇ ਰੈਲੀ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।

ਇਸ ਲਾਈਵ ਪ੍ਰਸਾਰਣ ਦਾ ਪੂਰੇ ਦੇਸ਼ ਵਿੱਚ ਡੂੰਘਾ ਅਸਰ ਪਿਆ ਕਿਉਂਕਿ ਕਈ ਚੈਨਲਾਂ ਨੇ ਰਾਜ ਠਾਕਰੇ ਦੇ ਮਰਾਠੀ ਭਾਸ਼ਣ ਦਾ ਨਾਲੋ-ਨਾਲ ਹਿੰਦੀ ਅਨੁਵਾਦ ਵੀ ਪ੍ਰਸਾਰਿਤ ਕੀਤਾ। ਉਨ੍ਹਾਂ ਦੀ ਰੈਲੀ ਨੂੰ ਸਫਲ ਬਣਾਉਣ ਲਈ ਰਾਜ ਠਾਕਰੇ ਦੇ ਗੁਪਤ ਦੋਸਤਾਂ ਵੱਲੋਂ ਵੀ ਭੀੜ ਭੇਜੀ ਗਈ। ਰੈਲੀ ਦਾ ਮਕਸਦ ਕਾਮਯਾਬ ਹੋ ਗਿਆ ਕਿਉਂਕਿ ਇਸ ਨੇ ਊਧਵ ਸਰਕਾਰ ਨੂੰ ਬੈਕਫੁੱਟ ’ਤੇ ਖੜ੍ਹਾ ਕਰ ਦਿੱਤਾ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ, ਭਾਜਪਾ ਨੇ ਫੈਸਲਾ ਕੀਤਾ ਹੈ ਕਿ ਊਧਵ ਠਾਕਰੇ ਨੂੰ ਆਪਣੇ ਨਾਲ ਰੱਖਣ ਦੀ ਬਜਾਏ ਉਹ ਐੱਮ. ਵੀ. ਏ. ਸਰਕਾਰ ਖਿਲਾਫ ਪੂਰੀ ਤਾਕਤ ਨਾਲ ਪ੍ਰਚਾਰ ਕਰੇਗੀ। ਭਾਜਪਾ ਮਹਾਰਾਸ਼ਟਰ ਵਿੱਚ ਗਠਜੋੜ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਅਤੇ ਰਾਜ ਠਾਕਰੇ ਉਸ ਦੇ ਤਰਕਸ਼ ਦਾ ਨਵਾਂ ਤੀਰ ਹਨ। ਲੜਾਈ ਇਸ ਗੱਲ ਦੀ ਹੈ ਕਿ ਬਾਲ ਠਾਕਰੇ ਦੀ ਵਿਰਾਸਤ ਦਾ ਅਸਲ ਵਾਰਸ ਕੌਣ ਹੈ। ਹਾਲਾਂਕਿ, ਭਾਜਪਾ ਅਤੇ ਰਾਜ ਠਾਕਰੇ ਕੋਲ ਇਸ ਸਿਆਸੀ ਖੇਡ ਵਿੱਚ ਗੁਆਉਣ ਲਈ ਕੁਝ ਨਹੀਂ ਹੈ।


author

Rakesh

Content Editor

Related News