ਕਾਂਗਰਸੀ ਆਗੂ ਰਾਜ ਬੱਬਰ ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ, ਜਾਣੋ ਵਜ੍ਹਾ
Thursday, Jul 07, 2022 - 07:39 PM (IST)
ਨੈਸ਼ਨਲ ਡੈਸਕ : ਕਾਂਗਰਸੀ ਆਗੂ ਅਤੇ ਅਦਾਕਾਰ ਰਾਜ ਬੱਬਰ ਨੂੰ ਐੱਮ. ਪੀ.-ਐੱਮ. ਐੱਲ. ਏ. ਅਦਾਲਤ ਨੇ ਵੀਰਵਾਰ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 8500 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਰਾਜ ਬੱਬਰ ਨੂੰ ਇਹ ਸਜ਼ਾ 26 ਸਾਲ ਪੁਰਾਣੇ ਇਕ ਮਾਮਲੇ ’ਚ ਅਦਾਲਤ ਨੇ ਸੁਣਾਈ ਹੈ। ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਵੀ ਦੇ ਦਿੱਤੀ ਹੈ। ਹੁਣ ਉਨ੍ਹਾਂ ਨੂੰ ਮਿਲੀ ਰਾਹਤ ਦੇ 30 ਦਿਨਾਂ ਦੇ ਅੰਦਰ ਅਦਾਲਤ ’ਚ ਜਾਣਾ ਹੋਵੇਗਾ। ਜਦੋਂ ਅਦਾਲਤ ਦਾ ਫ਼ੈਸਲਾ ਆਇਆ ਉਸ ਸਮੇਂ ਰਾਜ ਬੱਬਰ ਅਦਾਲਤ ’ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਉੱਚ ਅਦਾਲਤ ’ਚ ਚੁਣੌਤੀ ਦੇਣਗੇ।
ਇਹ ਖ਼ਬਰ ਵੀ ਪੜ੍ਹੋ : ਅਕਾਲੀ-ਕਾਂਗਰਸ ਸਰਕਾਰਾਂ ਖੇਡ ਰਹੀਆਂ ਸਨ ਫਿਕਸ ਮੈਚ, ਬੇਅਦਬੀ ਮਾਮਲੇ 'ਚ ‘ਆਪ’ ਦਿਵਾ ਰਹੀ ਇਨਸਾਫ਼ : ਚੀਮਾ
ਜ਼ਿਕਰਯੋਗ ਹੈ ਕਿ 2 ਮਈ 1996 ਨੂੰ ਲਖਨਊ ਦੇ ਵਜੀਰਗੰਜ ’ਚ ਉਨ੍ਹਾਂ ਨੇ ਚੋਣ ਅਧਿਕਾਰੀ ਨਾਲ ਕੁੱਟਮਾਰ ਕੀਤੀ ਸੀ। ਉਸ ਸਮੇਂ ਰਾਜ ਬੱਬਰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਸਨ। ਇਸ ਦੌਰਾਨ ਪੋਲਿੰਗ ਅਧਿਕਾਰੀ ਸ਼੍ਰੀਕ੍ਰਿਸ਼ਨ ਸਿੰਘ ਰਾਣਾ ਨੇ ਥਾਣਾ ਵਜੀਰਗੰਜ ਵਿਚ ਸਪਾ ਉਮੀਦਵਾਰ ਰਾਜ ਬੱਬਰ ਤੇ ਅਰਵਿੰਦ ਯਾਦਵ ਤੋਂ ਇਲਾਵਾ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਸੀ। ਇਸ ਮਾਮਲੇ ’ਚ ਅਦਾਲਤ ਨੇ 26 ਸਾਲ ਬਾਅਦ ਹੁਣ ਫ਼ੈਸਲਾ ਸੁਣਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ, ਕਾਂਗਰਸ ਨੇ ਦੋਸ਼ੀ ਬਚਾਏ, ‘ਆਪ’ ਨੇ ਦਿਵਾਇਆ ਇਨਸਾਫ਼ : ਰਾਘਵ ਚੱਢਾ