ਅਗਲੇ 24 ਘੰਟਿਆਂ ''ਚ ਹਨ੍ਹੇਰੀ-ਤੂਫ਼ਾਨ ਨਾਲ ਮੀਂਹ ਪੈਣ ਦੀ ਸੰਭਾਵਨਾ
Monday, Sep 30, 2024 - 04:44 PM (IST)
ਹੈਦਰਾਬਾਦ- ਤੇਲੰਗਾਨਾ ਦੇ ਕਈ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ 'ਤੇ ਅਗਲੇ 24 ਘੰਟਿਆਂ ਦੌਰਾਨ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।ਰੋਜ਼ਾਨਾ ਮੌਸਮ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਗਲੇ 7 ਦਿਨਾਂ ਦੌਰਾਨ ਸੂਬੇ ਵਿਚ ਕੁਝ ਥਾਵਾਂ 'ਤੇ ਹਲਕੇ ਤੋਂ ਮੱਧ ਮੀਂਹ ਜਾਂ ਗਰਜ ਨਾਲ ਬੌਛਾਰਾਂ ਪੈਣ ਦੀ ਸੰਭਾਵਨਾ ਹੈ। ਤੇਲੰਗਾਨਾ ਵਿਚ ਦੱਖਣੀ-ਪੱਛਮੀ ਮਾਨਸੂਨ ਕਮਜ਼ੋਰ ਹੋ ਰਿਹਾ ਹੈ। ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿਚ ਇਕ ਜਾਂ ਦੋ ਥਾਵਾਂ 'ਤੇ ਮੀਂਹ ਪਿਆ।
ਮੌਸਮ ਵਿਗਿਆਨ ਕੇਂਦਰ ਨੇ ਸੋਮਵਾਰ ਨੂੰ ਆਦਿਲਾਬਾਦ, ਕੋਮਾਰਾਮਭੀਮ, ਵਾਰੰਗਲ, ਹਨਮਕੋਂਡਾ, ਸਿੱਦੀਪੇਟ, ਨਿਰਮਲ, ਨਿਜ਼ਾਮਾਬਾਦ, ਜਗੀਤਾਲ, ਕਰੀਮਨਗਰ, ਪੇਡਾਪੱਲੀ, ਜੈਸ਼ੰਕਰ ਭੂਪਲਪੱਲੀ, ਰੰਗਾਰੈੱਡੀ, ਹੈਦਰਾਬਾਦ, ਵਿਕਾਰਾਬਾਦ ਅਤੇ ਕਾਮਾਰੈੱਡੀ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਦੌਰਾਨ ਗਰਜ ਨਾਲ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ।