ਜੋਤਿਰਾਦਿਤਿਆ ਸਿੰਧੀਆ ਦੇ ਬੰਗਲੇ ’ਚ ਭਰਿਆ ਬਰਸਾਤੀ ਪਾਣੀ, ਪੂਰੀ ਰਾਤ ਕਢਦੇ ਰਹੇ ਕਰਮਚਾਰੀ
Wednesday, Jul 13, 2022 - 06:04 PM (IST)
ਭੋਪਾਲ– ਭੋਪਾਲ ’ਚ ਹੋਈ ਭਾਰੀ ਬਾਰਿਸ਼ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜੋਤਿਰਾਦਿਤਿਆ ਸਿੰਧੀਆ ਦਾ ਬੰਗਲਾ ਵੀ ਨਹੀਂ ਛੱਡਿਆ। ਭੋਪਾਲ ਦੇ ਪੋਸ਼ ਇਲਾਕੇ ਸ਼ਿਆਮਲਾ ਹਿਲਸ ’ਚ ਸਥਿਤ ਸਰਕਾਰੀ ਬੰਗਲਾ ਬੀ-5 ਬਾਰਿਸ਼ ’ਚ ਪਾਣੀ-ਪਾਣੀ ਹੋ ਗਿਆ। ਪੂਰਾ ਬਰਸਾਤੀ ਨਾਲਾ ਸਿੰਧੀਆ ਦੇ ਬੰਗਲੇ ’ਚ ਦਾਖਲ ਹੋ ਗਿਆ। ਘਰ ’ਚ ਰੱਖਿਆ ਸਾਮਾਨ ਖਰਾਬ ਹੋ ਗਿਆ। ਕਰਮਚਾਰੀ ਪੂਰੀ ਰਾਤ ਬੰਗਲੇ ’ਚ ਪਾਣੀ ਕਢਦੇ ਰਹੇ।
ਭੋਪਾਲ ’ਚ ਪਿਛਲੇ ਦੋ ਦਿਨਾਂ ’ਚ ਹੋਈ ਬਾਰਿਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ। ਤਬਾਹੀ ਮਚਾਈ ਉਹ ਵੱਖਰੀ। ਉਸਨੇ ਨਾ ਸਿਰਫ ਆਮ ਬਸਤੀ ਵੇਖੀ ਨਾ ਖਾਸ ਦਾ ਬੰਗਲਾ। ਜਿੱਥੇ ਵੇਖੋ ਉਥੇ ਪਾਣੀ ਹੀ ਪਾਣੀ। ਹਾਲਾਤ ਇੰਨੇ ਬੱਦਤਰ ਹੋ ਗਏ ਕਿ ਸ਼ਹਿਰ ਦੀ ਸਭ ਤੋਂ ਪੋਸ਼ ਕਹਿਣ ਜਾ ਣ ਵਾਲੀ ਵੀ.ਵੀ.ਆੀ.ਪੀ. ਕਲੋਨੀ ਸ਼ਿਆਮਲਾ ਹਲਸ ’ਚ ਪਹਾੜੀ ਨਾਲੇ ਦਾ ਪਾਣੀ ਵੀ.ਆਈ.ਪੀ. ਬੰਗਲੇ ’ਚ ਦਾਖਲ ਹੋ ਗਿਆ। ਉਥੇ ਹੀ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜੋਤਿਰਾਦਿਤਿਆ ਸਿੰਧੀਆ ਦੇ ਬੰਗਲਾ ਬਰਸਾਤੀ ਨਾਲੇ ਦੇ ਪਾਣੀ ਨਾਲ ਭਰ ਗਿਆ।