ਪਹਾੜਾਂ ’ਚ ਮੀਂਹ, ਮੈਦਾਨੀ ਇਲਾਕਿਆਂ ’ਚ ਗਰਮੀ ਤੋਂ ਰਾਹਤ

06/23/2024 11:26:46 AM

ਸ਼ਿਮਲਾ (ਸੰਤੋਸ਼) - ਹਿਮਾਚਲ ’ਚ ਕਈ ਥਾਵਾਂ ’ਤੇ ਮੀਂਹ ਪੈਣ ਕਾਰਨ ਜਿੱਥੇ ਤਾਪਮਾਨ 'ਚ ਗਿਰਾਵਟ ਆਈ ਹੈ, ਉਥੇ ਮੈਦਾਨੀ ਇਲਾਕਿਆਂ ’ਚ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਸ਼ਨੀਵਾਰ ਸ਼ਿਮਲਾ ਅਤੇ ਸੁੰਦਰਨਗਰ ’ਚ ਹਲਕੀ ਬਾਰਿਸ਼ ਹੋਈ। ਧਰਮਸ਼ਾਲਾ ’ਚ 0.2, ਕੁਫਰੀ ’ਚ 14.5 , ਸਾਂਜ ’ਚ 1.5 ਤੇ ਤੱਟਪਾਨੀ ’ਚ 7.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਹਿਮਾਚਲ ’ਚ ਹੀਟ ਵੇਵ ਅਲਰਟ ਜਾਰੀ ਨਹੀਂ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਹੇਠਾਂ ਆ ਗਿਆ ਹੈ। ਇਸ ਤੋਂ ਪਹਿਲਾਂ ਹਿਮਾਚਲ ਦੇ ਕਰੀਬ 10 ਸ਼ਹਿਰਾਂ ’ਚ ਤਾਪਮਾਨ 40 ਨੂੰ ਪਾਰ ਕਰ ਗਿਆ ਸੀ।

ਸ਼ਨੀਵਾਰ ਊਨਾ ’ਚ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ ਰਿਹਾ, ਜਦੋਂ ਕਿ ਰਾਜਧਾਨੀ ਸ਼ਿਮਲਾ ਵਿੱਚ ਇਹ 26.4 ਡਿਗਰੀ ਸੀ।

ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਗਰਜ-ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਮਸ਼ੋਬਰਾ ਵਿੱਚ 36, ਸੁੰਨੀ ’ਚ 14.2, ਡਲਹੌਜ਼ੀ ’ਚ 9, ਕੰਡਾਘਾਟ ’ਚ 5.4, ਮਨਾਲੀ ’ਚ 4.5 , ਸ਼ਿਮਲਾ ’ਚ 3, ਭਰਮੌਰ ’ਚ 2.6 ਅਤੇ ਧਰਮਸ਼ਾਲਾ ਤੇ ਚੰਬਾ ’ਚ 1-1 ਮਿਲੀਮੀਟਰ ਬਾਰਸ਼ ਹੋਈ।

 


Harinder Kaur

Content Editor

Related News