ਬੇਮੌਸਮੀ ਬਾਰਸ਼ ਕਾਰਨ ਫੜਨਵੀਸ ਨੇ ਕੀਤੀ ਬੈਠਕ, ਬੋਲੇ- ਕਿਸਾਨਾਂ ਦੀ ਹਰ ਸੰਭਵ ਮਦਦ ਕਰਾਂਗੇ

Saturday, Nov 02, 2019 - 03:54 PM (IST)

ਬੇਮੌਸਮੀ ਬਾਰਸ਼ ਕਾਰਨ ਫੜਨਵੀਸ ਨੇ ਕੀਤੀ ਬੈਠਕ, ਬੋਲੇ- ਕਿਸਾਨਾਂ ਦੀ ਹਰ ਸੰਭਵ ਮਦਦ ਕਰਾਂਗੇ

ਮੁੰਬਈ— ਮੁੰਬਈ 'ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਘਰ ਬੇਮੌਸਮੀ ਬਾਰਸ਼ ਨੂੰ ਲੈ ਕੇ ਬੈਠਕ ਹੋਈ। ਬੈਠਕ ਤੋਂ ਬਾਅਦ ਬਾਹਰ ਆ ਕੇ ਫੜਨਵੀਸ ਨੇ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਬੈਠਕ 'ਚ ਕਿਸਾਨਾਂ ਦ ਮੁੱਦੇ 'ਤੇ ਚਰਚਾ ਹੋਈ ਹੈ। ਅਸੀਂ ਕਿਸਾਨਾਂ ਨੂੰ ਹਰ ਮੁਮਕਿਨ ਮਦਦ ਦੇਵਾਂਗੇ। ਬੇਮੌਸਮੀ ਬਾਰਸ਼ ਨਾਲ ਹੁਣ ਤੱਕ ਕਿੰਨੇ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ, ਹਾਲੇ ਇਸ ਬਾਰੇ ਸਾਨੂੰ ਅੰਕੜੇ ਨਹੀਂ ਮਿਲ ਸਕੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਅਸੀਂ ਆਰਥਿਕ ਰੂਪ ਨਾਲ ਭਰਪਾਈ ਕਰਾਂਗੇ। ਇਸ ਲਈ ਅਸੀਂ ਬੀਮਾ ਕੰਪਨੀਆਂ ਨਾਲ ਵੀ ਸੰਪਰਕ 'ਚ ਹਾਂ। ਕਿਸਾਨਾਂ ਨੂੰ ਜਲਦ ਤੋਂ ਜਲਦ ਮਦਦ ਮਿਲ ਸਕੇ, ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਬੇਮੌਸਮੀ ਬਾਰਸ਼ ਨਾਲ ਕਿਸਾਨਾਂ ਨੂੰ ਹੋਏ ਨੁਕਸਾਨ 'ਤੇ ਸਾਰੇ ਸਿਆਸੀ ਦਲ ਬੈਠਕ ਕਰ ਰਹੇ ਹਨ। ਇਸ ਬੈਠਕ 'ਚ ਦੇਵੇਂਦਰ ਫੜਨਵੀਸ, ਚੰਦਰਕਾਂਤ ਪਾਟਿਲ, ਗਿਰੀਸ਼ ਮਹਾਜਨ, ਰਾਮਦਾਸ ਆਠਵਲੇ, ਮਹਾਦੇਵ ਜਾਨਕਰ, ਸਦਾਭਾਊ ਖੋਤ ਬੰਗਲੇ 'ਚ ਪਹੁੰਚੇ ਸਨ।

PunjabKesariਸ਼ਿਵ ਸੈਨਾ ਨੇ ਬੈਠਕ ਤੋਂ ਕੀਤਾ ਕਿਨਾਰਾ
ਸ਼ਿਵ ਸੈਨਾ ਦੇ ਨੇਤਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਬੈਠਕ 'ਚ ਨਹੀਂ ਪਹੁੰਚੇ ਸਨ। ਚੋਣ ਨਤੀਜਿਆਂ ਤੋਂ ਬਾਅਦ ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਦਰਮਿਆਨ ਬੈਠਕ 'ਚ ਪਹਿਲੀ ਸਿੱਧੀ ਮੁਲਾਕਾਤ ਹੋਣ ਵਾਲੀ ਸੀ। ਹਾਲਾਂਕਿ ਸ਼ਿਵ ਸੈਨਾ ਨੇਤਾ ਅਤੇ ਰਾਜ ਮੰਤਰੀ ਵਿਜੇ ਸ਼ਿਵਰਤੇ ਬੈਠਕ 'ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਦੇ ਘਰ ਪਹੁੰਚੇ ਸਨ।

PunjabKesari


author

DIsha

Content Editor

Related News