ਬਰਫ ਨਾਲ ਲੱਦਿਆ ਹਿਮਾਚਲ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

12/12/2019 1:04:32 PM

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਅੱਜ ਭਾਵ ਵੀਰਵਾਰ ਨੂੰ ਮੌਸਮ ਦਾ ਮਿਜਾਜ ਬਦਲ ਗਿਆ ਹੈ। ਸੂਬੇ ਦੇ ਸ਼ਿਮਲਾ, ਕੁੱਲੂ, ਮਨਾਲੀ ਸਮੇਤ ਕਈ ਉਚਾਈ ਵਾਲੇ ਇਲਾਕਿਆਂ 'ਚ ਬਾਰਿਸ਼ ਅਤੇ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ ਨੇ ਸੂਬੇ 'ਚ ਪਰਬਤੀ ਇਲਾਕਿਆਂ 'ਚ ਬਾਰੀ ਬਰਫਬਾਰੀ ਲਈ ਵੀਰਵਾਰ ਅਤੇ ਸ਼ੁੱਕਰਵਾਰ ਭਾਵ 12-13 ਦਸੰਬਰ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ 'ਚ 16 ਦਸੰਬਰ ਤੱਕ ਮੌਸਮ ਖਰਾਬ ਰਹੇਗਾ। ਇਸ ਤੋਂ ਇਲਾਵਾ ਕੁੱਲੂ ਅਤੇ ਲਾਹੌਲ-ਸਪਿਤੀ 'ਚ 12-13 ਦਸੰਬਰ, ਜਦਕਿ ਮੰਡੀ, ਸ਼ਿਮਲਾ ਅਤੇ ਕਿੰਨੌਰ 'ਚ 13 ਦਸੰਬਰ ਨੂੰ ਭਾਰੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ।

ਦੱਸ ਦੇਈਏ ਕਿ ਸ਼ਿਮਲਾ 'ਚ ਵੀਰਵਾਰ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਕੁਫਰੀ, ਨਾਰਕੰਢਾ ਅਤੇ ਹੋਰ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ।

PunjabKesari

ਮੌਸਮ ਵਿਭਾਗ ਅਨੁਸਾਰ ਕਲਪਾ 'ਚ ਸਾਢੇ 3 ਸੈਂਟੀਮੀਟਰ ਅਤੇ ਕੇਲਾਂਗ 'ਚ ਢਾਈ ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ। ਮੰਡੀ ਜ਼ਿਲੇ ਸਮੇਤ ਸੁੰਦਰਨਗਰ 'ਚ ਮੌਸਮ ਨੇ ਕਰਵਟ ਬਦਲੀ ਹੈ। ਇੱਥੇ ਹਲਕੀ ਬੂੰਦਾ-ਬਾਂਦੀ ਹੋ ਰਹੀ ਹੈ।

PunjabKesari

ਮੌਸਮ ਖਰਾਬ ਰਹਿਣ ਦੇ ਚੱਲਦਿਆਂ ਡੀ.ਸੀ. ਮੰਡੀ ਰਿਗਵੇਦ ਠਾਕੁਰ ਨੇ ਨਾਗਰਿਕਾਂ ਅਤੇ ਯਾਤਰੀਆਂ ਨੂੰ ਜ਼ਿਆਦਾ ਉਚਾਈ ਵਾਲੇ ਇਲਾਕਿਆਂ 'ਚ ਨਾ ਜਾਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਕੁਦਰਤੀ ਆਫਤ ਨਾਲ ਨਿਪਟਣ ਲਈ ਜ਼ਿਲਾ ਪ੍ਰਸ਼ਾਸਨ ਨੇ ਉਚਿੱਤ ਪ੍ਰਬੰਧ ਕੀਤੇ ਹਨ।

PunjabKesari

ਇਹ ਵੀ ਦੱਸਿਆ ਜਾਂਦਾ ਹੈ ਕਿ ਸੂਬੇ ਦੇ ਜ਼ਿਲਾ ਕਿੰਨੌਰ 'ਚ ਵੀਰਵਾਰ ਤੜਕਸਾਰ ਤੋਂ ਬਰਫਬਾਰੀ ਹੋ ਰਹੀ ਹੈ। ਡੀ.ਸੀ. ਕਿੰਨੌਰ ਗੋਪਾਲ ਚੰਦ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੌਸਮ ਨੂੰ ਦੇਖਦੇ ਹੋਏ ਅਤੇ ਜਰੂਰੀ ਕੰਮ ਨਾ ਹੋਣ 'ਤੇ ਘਰਾਂ ਤੋਂ ਬਾਹਰ ਨਾ ਨਿਕਲਣ। ਲਾਹੌਲ-ਸਪਿਤੀ 'ਚ ਵੀ ਬਰਫਬਾਰੀ ਹੋ ਰਹੀ ਹੈ।

PunjabKesari

ਇਸ ਤੋਂ ਇਲਾਵਾ ਕੁੱਲੂ 'ਚ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋਈ ਹੈ। ਕੁੱਲੂ ਅਤੇ ਆਨੀ ਨੂੰ ਜੋੜਨ ਵਾਲੇ ਹਾਈਵੇਅ 305 ਜਲੋੜੀ ਜੋਤ 'ਤੇ ਬਰਫਬਾਰੀ ਦੇ ਕਾਰਨ ਬੰਦ ਹੋ ਗਿਆ ਹੈ।

PunjabKesari


Iqbalkaur

Content Editor

Related News