26,27,28 ਫਰਵਰੀ ਨੂੰ ਪਵੇਗਾ ਮੀਂਹ, IMD ਨੇ ਜਾਰੀ ਕੀਤਾ ਅਲਰਟ

Monday, Feb 24, 2025 - 09:48 AM (IST)

26,27,28 ਫਰਵਰੀ ਨੂੰ ਪਵੇਗਾ ਮੀਂਹ, IMD ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ- ਉੱਤਰੀ ਭਾਰਤ ਦੇ ਪਹਾੜੀ ਸੂਬਿਆਂ 'ਚ ਬਰਫ਼ਬਾਰੀ ਜਾਰੀ ਹੈ। ਫਰਵਰੀ ਮਹੀਨੇ 'ਚ ਵੀ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਕਈ ਜ਼ਿਲ੍ਹਿਆਂ 'ਚ ਸੈਲਾਨੀ ਬਰਫਬਾਰੀ ਦਾ ਆਨੰਦ ਮਾਣ ਰਹੇ ਹਨ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਵੀ ਮੌਸਮ 'ਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਅਗਲੇ ਕੁਝ ਦਿਨਾਂ ਤੱਕ ਦਿੱਲੀ-NCR, ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਅਤੇ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਔਰਤਾਂ ਨੂੰ 2100 ਰੁਪਏ ਦੇਣ ਨੂੰ ਲੈ ਕੇ CM ਨੇ ਕਰ 'ਤਾ ਐਲਾਨ

ਪੱਛਮੀ ਗੜਬੜੀ ਦਾ ਅਸਰ, ਮੀਂਹ ਦਾ ਅਲਰਟ

ਮੌਸਮ ਵਿਭਾਗ ਮੁਤਾਬਕ ਮੰਗਲਵਾਰ (27 ਫਰਵਰੀ) ਤੋਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਹਲਕੇ ਬੱਦਲ ਛਾਏ ਰਹਿਣਗੇ। 28 ਅਤੇ 29 ਫਰਵਰੀ ਨੂੰ ਦਿੱਲੀ-NCR, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਇਕ ਸਾਲ ਦੀ ਹੋਵੇਗੀ B.Ed

ਕਿਹੜੇ-ਕਿਹੜੇ ਸੂਬਿਆਂ 'ਚ ਪਵੇਗਾ ਮੀਂਹ?

ਦਿੱਲੀ-NCR: ਸੋਮਵਾਰ ਨੂੰ ਮੌਸਮ ਸਾਫ਼ ਰਹੇਗਾ ਪਰ ਮੰਗਲਵਾਰ ਤੋਂ ਬੱਦਲ ਛਾਏ ਰਹਿਣਗੇ। 28 ਅਤੇ 29 ਫਰਵਰੀ ਨੂੰ ਮੀਂਹ ਪੈ ਸਕਦਾ ਹੈ।
ਉੱਤਰ ਪ੍ਰਦੇਸ਼: ਮੇਰਠ, ਗਾਜ਼ੀਆਬਾਦ, ਬਾਗਪਤ, ਹਾਪੁੜ ਅਤੇ ਮੁਜ਼ੱਫਰਨਗਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
ਹਰਿਆਣਾ: ਹਿਸਾਰ, ਰੋਹਤਕ ਅਤੇ ਕਰਨਾਲ 'ਚ 26 ਤੋਂ 28 ਫਰਵਰੀ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ: ਸੂਬੇ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ।
ਮੱਧ ਪ੍ਰਦੇਸ਼: ਭੋਪਾਲ, ਗਵਾਲੀਅਰ, ਇੰਦੌਰ, ਜਬਲਪੁਰ ਅਤੇ ਉਜੈਨ ਵਿਚ 26 ਤੋਂ 28 ਫਰਵਰੀ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।
ਉੱਤਰ-ਪੂਰਬੀ ਭਾਰਤ: ਮੇਘਾਲਿਆ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿਚ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਹੈ।
ਫਰਵਰੀ ਦੇ ਅੰਤ ਵਿਚ ਮੌਸਮ 'ਚ ਸੁਧਾਰ ਹੋਵੇਗਾ
ਮੌਸਮ ਵਿਭਾਗ ਮੁਤਾਬਕ 28 ਫਰਵਰੀ ਤੋਂ ਬਾਅਦ ਮੌਸਮ ਹੌਲੀ-ਹੌਲੀ ਸਾਫ ਹੋਵੇਗਾ। ਹਾਲਾਂਕਿ ਪਹਾੜੀ ਸੂਬਿਆਂ 'ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ।

ਇਹ ਵੀ ਪੜ੍ਹੋ-  ਘਰੋਂ ਭੱਜੀ ਕੁੜੀ; ਚਾਚੇ ਨਾਲ ਸੀ ਅਫੇਅਰ, ਜਦੋਂ ਘਰਦਿਆਂ ਨੂੰ ਮਿਲੀ ਤਾਂ ਵੇਖ ਉੱਡ ਗਏ ਹੋਸ਼  
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News