ਕੇਰਲ: ਤੇਜ਼ ਬਾਰਿਸ਼ ਨਾਲ 13 ਲੋਕਾਂ ਦੀ ਮੌਤ, ਕਈ ਲਾਪਤਾ

07/18/2018 11:30:46 AM

ਕੇਰਲ— ਤੇਜ਼ ਬਾਰਿਸ਼ ਨੇ ਦੇਸ਼ ਦੇ ਕਈ ਸੂਬਿਆਂ 'ਚ ਤਬਾਹੀ ਮਚਾਈ ਹੋਈ ਹੈ, ਇਸ ਦਾ ਸਭ ਤੋਂ ਜ਼ਿਆਦਾ ਅਸਰ ਕੇਰਲ 'ਤੇ ਪਿਆ ਹੈ। ਕੇਰਲ 'ਚ ਤੇਜ਼ ਬਾਰਿਸ਼ ਕਾਰਨ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਲਾਪਤਾ ਹਨ। 3500 ਤੋਂ ਜ਼ਿਆਦਾ ਲੋਕ ਬੇਘਰ ਦੱਸੇ ਜਾ ਰਹੇ ਹਨ। ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਦੂਜੇ ਪਾਸੇ ਕੇਰਲ 'ਚ ਪਿਛਲੇ ਇਕ ਹਫਤੇ 'ਚ ਭਾਰੀ ਬਾਰਿਸ਼ ਕਾਰਨ ਹੇਠਲੇ ਇਲਾਕਿਆਂ 'ਚ ਹੜ੍ਹ ਦਾ ਪਾਣੀ ਭਰ ਜਾਣ ਦੇ ਬਾਅਦ ਲਗਭਗ 34,000 ਲੋਕਾਂ ਨੂੰ ਰਾਹਤ ਕੈਂਪਾਂ 'ਚ ਭੇਜਿਆ ਗਿਆ ਹੈ।

ਬਾਰਿਸ਼ ਨਾਲ ਜੁੜੀਆਂ ਘਟਨਾਵਾਂ ਦੀ ਨਿਗਰਾਨੀ ਕਰ ਰਹੇ ਕੰਟਰੋਲ ਰੂਪ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਕੁੱਲ 8,033 ਪਰਿਵਾਰਾਂ ਦੇ 34,693 ਲੋਕਾਂ ਨੂੰ ਰਾਜ ਦੇ ਰਾਹਤ ਕੈਂਪਾਂ 'ਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਰਿਸ਼ ਦੇ ਦੂਜੇ ਦੌਰ 'ਚ ਕਰੀਬ 36 ਮਕਾਨ ਨਸ਼ਟ ਹੋ ਗਏ ਜਦਕਿ 1214 ਨੂੰ ਅੰਸ਼ਿਕ ਰੂਪ ਨਾਲ ਨੁਕਸਾਨ ਪੁੱਜਿਆ ਹੈ। ਰਾਹਤ ਕੰਮਾਂ ਲਈ ਐੱਨ.ਡੀ.ਆਰ.ਐੱਫ ਦੀ 45 ਮੈਂਬਰੀ ਇਕ ਟੀਮ ਤਾਇਨਾਤ ਕੀਤੀ ਗਈ ਹੈ। 19 ਜੁਲਾਈ ਤੱਕ ਰਾਜ 'ਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।


Related News