ਰੇਲਵੇ ਨੇ ਸੁਰੱਖਿਆ ਲਈ ਚਲਾਈਆਂ 3 ਵਿਸ਼ੇਸ਼ ਰੇਲਗੱਡੀਆਂ, ਜਾਣੋਂ ਰੂਟ ਤੇ ਸ਼ਡਿਊਲ
Friday, May 09, 2025 - 12:28 PM (IST)

ਜੰਮੂ ਡੈਸਕ : ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਜੰਮੂ-ਕਸ਼ਮੀਰ ਵਿੱਚ 3 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਵੱਲੋਂ ਪੈਦਾ ਕੀਤੇ ਗਏ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਰੇਲਵੇ ਨੇ ਐਲਾਨ ਕੀਤਾ ਹੈ ਕਿ ਜੰਮੂ ਅਤੇ ਊਧਮਪੁਰ ਤੋਂ ਦਿੱਲੀ ਲਈ ਤਿੰਨ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ। ਇਹ ਫੈਸਲਾ ਇਲਾਕੇ ਵਿੱਚ ਹਾਲ ਹੀ 'ਚ ਹੋਏ ਹਮਲਿਆਂ ਅਤੇ ਇਸ ਤੋਂ ਬਾਅਦ ਆਮ ਨਾਗਰਿਕਾਂ ਦੀ ਵਧਦੀ ਆਵਾਜਾਈ ਅਤੇ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਇਹ ਵੀ ਪੜ੍ਹੋ...ਇਸ ਵੱਡੀ ਕੰਪਨੀ ਨੇ 200 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ, ਜਾਣੋ ਕੀ ਹੈ ਕਾਰਨ
ਜਾਣੋ ਟ੍ਰੇਨਾਂ ਦਾ ਸ਼ਡਿਊਲ
1. ਟ੍ਰੇਨ ਨੰਬਰ 04612 ਜੰਮੂ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਸਵੇਰੇ 10:45 ਵਜੇ ਰਵਾਨਾ ਹੋਵੇਗੀ। ਇਹ ਟ੍ਰੇਨ ਰਸਤੇ ਵਿੱਚ ਪਠਾਨਕੋਟ ਸਟੇਸ਼ਨ 'ਤੇ ਰੁਕੇਗੀ।
2. ਇਹ ਰੇਲਗੱਡੀ ਊਧਮਪੁਰ ਤੋਂ ਚੱਲੇਗੀ ਅਤੇ ਜੰਮੂ ਅਤੇ ਪਠਾਨਕੋਟ ਛਾਉਣੀ ਰਾਹੀਂ ਦਿੱਲੀ ਪਹੁੰਚੇਗੀ। ਇਹ ਰੇਲਗੱਡੀ ਊਧਮਪੁਰ ਤੋਂ ਦੁਪਹਿਰ 12:45 ਵਜੇ ਰਵਾਨਾ ਹੋਵੇਗੀ ਅਤੇ ਜੰਮੂ ਤੋਂ ਦੁਪਹਿਰ 1:45 ਵਜੇ ਦੇ ਕਰੀਬ ਰਵਾਨਾ ਹੋਵੇਗੀ।
3. ਤੀਜੀ ਵਿਸ਼ੇਸ਼ ਰੇਲਗੱਡੀ ਵੰਦੇ ਭਾਰਤ ਹੈ ਜਿਸ ਵਿੱਚ 20 ਡੱਬੇ ਹਨ, ਜੋ ਯਾਤਰੀਆਂ ਨੂੰ ਬਿਹਤਰ ਸਹੂਲਤ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਰਿਜ਼ਰਵ ਕੀਤੇ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e