ਗਰੁੱਪ ਡੀ ਦੀ ਪ੍ਰੀਖਿਆ ਇਕ ਵਾਰ ’ਚ ਕਰਵਾ ਸਕਦਾ ਹੈ ਰੇਲਵੇ : ਰੇਲ ਮੰਤਰੀ

Wednesday, Feb 02, 2022 - 01:25 AM (IST)

ਨਵੀਂ ਦਿੱਲੀ– ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਮੰਗਲਵਾਰ ਨੂੰ ਕਿਹਾ ਕਿ ਰੇਲਵੇ ਗਰੁੱਪ ਸੀ-ਲੈਵਲ-1 ਦੀ ਪ੍ਰੀਖਿਆ ਇਕ ਵਾਰ ’ਚ ਕਰਾਉਣ ਨੂੰ ਤਿਆਰ ਹੈ ਬਸ਼ਰਤੇ ਕਮੇਟੀ ਅਜਿਹੀ ਸਿਫਾਰਿਸ਼ ਕਰਦੀ ਹੈ ਤਾਂ। ਆਮ ਭਾਸ਼ਾ ’ਚ ਵਿੱਦਿਆਰਥੀ ਇਸ ਪ੍ਰੀਖਿਆ ਨੂੰ ਗਰੁੱਪ ਡ ਦੀ ਪ੍ਰੀਖਿਆ ਕਹਿ ਰਹੇ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਰੇਲਵੇ ਭਰਤੀ ਪ੍ਰੀਖਿਆ ਤੋਂ ਨਾਰਾਜ਼ ਵਿੱਦਿਆਰਥੀ ਰੇਲਵੇ ਤੋਂ ਇਹੀ ਮੰਗਕਰ ਰਹੇ ਸਨ। ਪਹਿਲੀ ਮੰਗ, ਆਰ. ਆਰ. ਬੀ.-ਐੱਨ. ਟੀ. ਪੀ. ਸੀ. ਪ੍ਰੀਖਿਆ ’ਚ 20 ਗੁਣਾ ਰਿਜ਼ਲਟ ਜਾਰੀ ਕੀਤਾ ਜਾਵੇ ਅਤੇ ਦੂਜੀ ਮੰਗ ਗਰੁੱਪ ਡੀ ਦੀ ਪ੍ਰੀਖਿਆ 2 ਦੀ ਬਜਾਏ ਇਕ ਪੜਾਅ ’ਚ ਹੋਵੇ। ਹੁਣ ਵਿੱਦਿਆਰਥੀਆਂ ਦੀ ਦੂਜੀ ਮੰਗ ’ਤੇ ਰੇਲ ਮੰਤਰੀ ਨੇ ਨਰਮੀ ਦੇ ਸੰਕੇਤ ਦਿੱਤੇ ਹਨ।

ਇਹ ਖ਼ਬਰ ਪੜ੍ਹੋ- ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ 5 ਦਿਨਾਂ ’ਚ ਇਕ ਲੱਖ ਵਿੱਦਿਆਰਥੀਆਂ ਨੇ ਕਮੇਟੀ ਨੂੰ ਆਪਣੇ ਸੁਝਾਅ ਦਿੱਤੇ ਹਨ। ਵਿੱਦਿਆਰਥੀ ਇਸ ਕਮੇਟੀ ਨੂੰ 16 ਫਰਵਰੀ ਤੱਕ ਆਪਣੇ ਸੁਝਾਅ ਭੇਜ ਸਕਦੇ ਹਨ। ਇਸ ਤੋਂ ਬਾਅਦ ਕਮੇਟੀ ਦੀ ਰਿਪੋਰਟ ’ਤੇ ਫੈਸਲਾ ਲਿਆ ਜਾਵੇਗਾ। ਰੇਲ ਮੰਤਰੀ ਨੇ ਪੂਰੇ ਦੇਸ਼ ਦੇ ਵਿੱਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਭਾਵਨਾਵਾਂ ਤੋਂ ਜਾਣੂ ਹਨ, ਇਸ ਲਈ ਉਨ੍ਹਾਂ ਨਾਲ ਬਿਲਕੁੱਲ ਨਾ-ਇਨਸਾਫੀ ਨਹੀਂ ਹੋਵੇਗੀ। ਨਾਲ ਹੀ ਪੂਰੀ ਨਿਰਪੱਖਤਾ ਨਾਲ ਰੇਲਵੇ ਭਰਤੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ।

ਇਹ ਖ਼ਬਰ ਪੜ੍ਹੋ- ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ
ਅਸਲ ’ਚ ਵਿੱਦਿਆਰਥੀਆਂ ਦੇ ਗੁੱਸੇ ਦੇ ਕਾਰਨ ਫਿਲਹਾਲ ਰੇਲਵੇ ਨੇ ਗਰੁੱਪ ਸੀ-ਲੈਵਲ-1 ਦੀ ਪ੍ਰੀਖਿਆ ਦੀ ਤਰੀਕ ਅੱਗੇ ਵਧਾ ਦਿੱਤੀ ਹੈ। ਪਹਿਲਾਂ ਇਹ ਪ੍ਰੀਖਿਆ 23 ਫਰਵਰੀ 2022 ਨੂੰ ਹੋਣ ਵਾਲੀ ਸੀ ਅਤੇ ਉਹ ਵੀ 2 ਪੜਾਵਾਂ ’ਚ।
ਦੱਸ ਦਈਏ ਕਿ ਆਰ. ਆਰ. ਬੀ.-ਐੱਨ. ਟੀ. ਪੀ. ਸੀ. ਭਾਵ ਰੇਲਵੇ ਰਿਕਰੂਟਮੈਂਟ ਬੋਰਡ ਨਾਨ ਟੈਕਨੀਕਲ ਪਾਪੂਲਰ ਕੈਟੇਗਰੀ ਪ੍ਰੀਖਿਆ ’ਚ ਵੱਖ-ਵੱਖ ਪੇ-ਗ੍ਰੇਡ ’ਤੇ, ਲਗਭਗ 35 ਹਜ਼ਾਰ ਨੌਕਰੀਆਂ ਲਈ ਵਕੈਂਸੀਆਂ ਕੱਢੀਆਂ ਸਨ। ਵਿੱਦਿਆਰਥੀਆਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਰੇਲਵੇ ਨੇ 26 ਜਨਵਰੀ ਨੂੰ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਆਰ. ਆਰ. ਬੀ.-ਐੱਨ. ਟੀ. ਪੀ. ਸੀ. ਅਤੇ ਲੈਵਲ-1 ਦੀ ਪ੍ਰੀਖਿਆ ’ਚ ਪਾਸ ਹੋਏ ਅਤੇ ਫੇਲ ਹੋਏ ਵਿੱਦਿਆਰਥੀਆਂ ਨਾਲ ਗੱਲ ਕਰ ਕੇ ਨਾਲ ਗੱਲ ਕਰ ਕੇ ਆਪਣੀ ਰਿਪੋਰਟ ਮੰਤਰਾਲਾ ਨੂੰ ਸੌਂਪੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News