ਤੁਰਦੇ-ਤੁਰਦੇ ਥੱਕ ਕੇ ਪੱਟੜੀ ''ਤੇ ਸੌਂ ਗਏ ਨੌਜਵਾਨ, ਮਾਲ ਗੱਡੀ ਹੇਠਾਂ ਆਉਣ ਨਾਲ ਹੋ ਗਈ ਮੌਤ

Tuesday, Jun 10, 2025 - 10:28 AM (IST)

ਤੁਰਦੇ-ਤੁਰਦੇ ਥੱਕ ਕੇ ਪੱਟੜੀ ''ਤੇ ਸੌਂ ਗਏ ਨੌਜਵਾਨ, ਮਾਲ ਗੱਡੀ ਹੇਠਾਂ ਆਉਣ ਨਾਲ ਹੋ ਗਈ ਮੌਤ

ਬਲੋਦ- ਛੱਤੀਸਗੜ੍ਹ ਦੇ ਬਲੋਦ ਜ਼ਿਲ੍ਹੇ 'ਚ ਰੇਲਵੇ ਟਰੈਕ 'ਤੇ ਤੁਰਦੇ-ਤੁਰਦੇ ਥੱਕ ਕੇ ਉੱਥੇ ਹੀ ਸੌਂ ਗਏ 2 ਨੌਜਵਾਨਾਂ ਦੀ ਮਾਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਅਤੇ 2 ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਡੱਲੀਰਾਝਾਰਾ ਥਾਣਾ ਖੇਤਰ ਦੇ ਕੁਸੁਮਕਸਾ ਰੇਲਵੇ ਸਟੇਸ਼ਨ ਨੇੜੇ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਡਿੱਲੂ ਰਾਏ (19) ਅਤੇ ਕ੍ਰਿਸ਼ਨਾ (20) ਦੀ ਮੌਤ ਹੋ ਗਈ ਅਤੇ 2 ਹੋਰ ਅਜੇ ਰਾਏ ਅਤੇ ਵਿਕਾਸ ਅਮਰਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਗੁਆਂਢੀ ਰਾਜ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਲਕਸ਼ਮਣਪੁਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਝਾਰਖੰਡ ਦੇ ਕੁਝ ਨੌਜਵਾਨਾਂ ਦਾ ਇਕ ਸਮੂਹ ਮਜ਼ਦੂਰੀ ਕਰਨ ਲਈ ਇੱਥੇ ਪਹੁੰਚਿਆ ਸੀ। ਅਧਿਕਾਰੀਆਂ ਅਨੁਸਾਰ, ਜਦੋਂ ਅੱਜ ਸਵੇਰੇ ਲਗਭਗ ਚਾਰ ਵਜੇ 11 ਨੌਜਵਾਨਾਂ ਦਾ ਇਕ ਸਮੂਹ ਡੱਲੀਰਾਝਾਰਾ ਰੇਲਵੇ ਸਟੇਸ਼ਨ ਵੱਲ ਪੱਟੜੀ ਤੋਂ ਹੁੰਦੇ ਹੋਏ ਪੈਦਲ ਕੁਸੁਮਕਸਾ ਰੇਲਵੇ ਸਟੇਸ਼ਨ ਜਾ ਰਿਹਾ ਸੀ, ਇਸੇ ਦੌਰਾਨ ਉਹ ਥੱਕ ਕੇ ਪੱਟੜੀ 'ਤੇ ਹੀ ਬੈਠ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਥਕਾਵਟ ਕਾਰਨ 5 ਨੌਜਵਾਨ ਪੱਟੜੀ 'ਤੇ ਹੀ ਬੈਠੇ ਰਹੇ ਅਤੇ ਹੋਰ 6 ਅੱਗੇ ਵਧ ਗਏ। ਚਾਰ ਨੌਜਵਾਨਾਂ ਨੂੰ ਨੀਂਦ ਆ ਗਈ ਅਤੇ ਉਹ ਉੱਥੇ ਹੀ ਸੌਂ ਗਏ, ਜਦੋਂ ਕਿ ਇਕ ਹੋਰ ਉੱਥੇ ਹੀ ਬੈਠਾ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੱਟੜੀ 'ਤੇ ਮਾਲ ਗੱਡੀ ਆਉਂਦੀ ਦਿੱਸੀ ਤਾਂ ਬੈਠੇ ਹੋਏ ਨੌਜਵਾਨ ਨੇ ਹੋਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮਾਲ ਗੱਡੀ ਕਰੀਬ ਆਈ ਤਾਂ ਨੌਜਵਾਨ ਬਚਣ ਦੀ ਕੋਸ਼ਿਸ਼ 'ਚ ਦੌੜਣ ਲੱਗੇ ਪਰ ਸਫ਼ਲ ਨਹੀਂ ਹੋ ਸਕੇ। ਇਸ ਘਟਨਾ 'ਚ 2 ਨੌਜਵਾਨਾਂ ਦੀ ਹਾਦਸੇ ਵਾਲੀ ਜਗ੍ਹਾ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਪੁਲਸ ਦਲ ਰਵਾਨਾ ਕੀਤਾ ਗਿਆ ਅਤੇ ਲਾਸ਼ਾਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News