ਓਡੀਸ਼ਾ ਰੇਲ ਹਾਦਸਾ: ਦਿੱਲੀ ਪਰਤਦਿਆਂ ਸਾਰ ਰੇਲ ਮੰਤਰੀ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਦਿੱਤੇ ਇਹ ਨਿਰਦੇਸ਼

06/07/2023 5:03:59 AM

ਨਵੀਂ ਦਿੱਲੀ (ਭਾਸ਼ਾ): ਓਡੀਸ਼ਾ ਦੇ ਬਾਲਾਸੋਰ ਵਿਚ ਵਾਪਰੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਬਚਾਅ ਤੇ ਰਾਹਤ ਕਾਰਜਾਂ ਦੀ ਸਮੀਖਿਆ ਕਰ ਦਿੱਲੀ ਪਰਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਅਧਿਕਾਰੀਆਂ ਦੇ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਰੇਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵਿਚ ਮੰਤਰੀ ਨੇ ਅਧਿਕਾਰੀਆਂ ਨੂੰ ਅਜਿਹੀ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਰੇਲਵੇ ਨੈੱਟਵਰਕ ਨਾਲ ਕੋਈ ਬਾਹਰੀ ਅਨਸਰ ਛੇੜਛਾੜ ਨਾ ਕਰ ਸਕੇ। 

ਇਹ ਖ਼ਬਰ ਵੀ ਪੜ੍ਹੋ - WTC ਫ਼ਾਈਨਲ 'ਤੇ ਮੀਂਹ ਤੋਂ ਵੀ ਵੱਡਾ ਖ਼ਤਰਾ, ਇਹ ਲੋਕ ਖੇਡ 'ਚ ਪਾ ਸਕਦੇ ਨੇ ਅੜਿੱਕਾ

ਵੈਸ਼ਨਵ ਵੱਲੋਂ ਜ਼ੋਨਲ ਜ਼ੋਨਲ ਰੇਲਵੇ ਦੇ ਮਹਾਪ੍ਰਬੰਕਾਂ ਤੇ ਮੰਡਲ ਰੇਲ ਪ੍ਰਬੰਧਕਾਂ ਦੇ ਨਾਲ ਵੀ ਸੁਰੱਖਿਆ ਸਬੰਧੀ ਮਾਮਲੇ 'ਤੇ ਮੀਟਿੰਗ ਕੀਤੀ ਜਾਣੀ ਸੀ, ਪਰ ਇਸ ਦੀ ਪ੍ਰਧਾਨਗੀ ਰੇਲਵੇ ਬੋਰਡ ਦੇ ਪ੍ਰਧਾਨ ਅਨਿਲ ਕੁਮਾਰ ਲੋਹਾਤੀ ਨੇ ਕੀਤੀ। ਸੂਤਰਾਂ ਨੇ ਦੱਸਿਆ ਕਿ ਡਿਜੀਟਲ ਮੀਟਿੰਗ ਸ਼ਾਮ ਤਕਰੀਬਨ 5 ਵਜੇ ਸ਼ੁਰੂ ਹੋਈ ਤੇ 2 ਘੰਟੇ ਤਕ ਚੱਲੀ। ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿਚ ਰੇਲ ਮੰਤਰੀ ਮੌਜੂਦ ਨਹੀਂ ਸਨ। 

ਰੇਲਵੇ ਬੋਰਡ ਨੇ ਸੋਮਵਾਰ ਨੂੰ ਸਾਰੇ ਮਹਾਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ ਕਿ ਸਿਗਨਲ ਪ੍ਰਣਾਲੀ ਸਬੰਧੀ ਪ੍ਰੋਟੋਕਾਲ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਓਡੀਸ਼ਾ ਦੇ ਬਾਲਾਸੋਰ ਵਿਚ ਕੋਰੋਮੰਡਲ ਐਕਸਪ੍ਰੈੱਸ 2 ਜੂਨ ਨੂੰ ਲੂਪ ਲਾਈਨ 'ਤੇ ਖੜ੍ਹੀ ਇਕ ਮਾਲਗੱਡੀ ਨਾਲ ਟਕਰਾ ਗਈ, ਜਿਸ ਨਾਲ ਉਸ ਦੇ ਜ਼ਿਆਦਾਤਰ ਡੱਬੇ ਪਟੜੀ ਤੋਂ ਉਤਰ ਗਏ। ਉਸੇ ਸਮੇਂ ਉੱਥੋਂ ਗੁਜ਼ਰ ਰਹੀ ਤੇਜ਼ ਰਫ਼ਤਾਰ ਬੈਂਗਲੁਰੂ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ ਦੇ ਕੁੱਝ ਡੱਬੇ ਕੋਰੋਮੰਡਲ ਐਕਸਪ੍ਰੈੱਸ ਦੇ ਕੁੱਝ ਡੱਬੇ ਕੋਰੋਮੰਡਲ ਐਕਸਪ੍ਰੈੱਸ ਨਾਲ ਟਕਰਾ ਕੇ ਪਟੜੀ ਤੋਂ ਲੱਥ ਗਏ। ਇਸ ਹਾਦਸੇ ਵਿਚ ਘੱਟੋ-ਘੱਟ 278 ਲੋਕਾਂ ਦੀ ਮੌਤ ਹੋ ਗਈ, ਜਦਕਿ 900 ਤੋਂ ਵੱਧ ਲੋਕ ਜ਼ਖ਼ਮੀ ਹਨ। 

ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਹੋ ਸਕਦੀ ਹੈ ਦੋਫਾੜ! ਇਸ ਆਗੂ ਵੱਲੋਂ ਵੱਖਰੀ ਪਾਰਟੀ ਬਣਾਉਣ ਦੇ ਚਰਚੇ; ਰੰਧਾਵਾ ਨੇ ਕਹੀ ਇਹ ਗੱਲ

ਸੂਤਰ ਸੰਕੇਤ ਦਿੰਦੇ ਹਨ ਕਿ ਘਟਨਾ ਦੀ ਮੁੱਢਲੀ ਜਾਂਚ ਤੋਂ ਬਾਅਦ ਨਾ ਸਿਰਫ਼ ਸਿਗਨਲ ਪ੍ਰਣਾਲੀ ਵਿਚ ਛੇੜਛਾੜ, ਸਗੋਂ ਇਕ ਸੰਭਾਵਿਤ ਮਨੁੱਖੀ ਲਾਪਰਵਾਹੀ ਦਾ ਵੀ ਪਤਾ ਲੱਗਿਆ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਜਿੱਥੇ ਸਿਗਨਲ ਪ੍ਰਣਾਲੀ ਸਥਾਪਤ ਹੈ, ਉਸ ਕਮਰੇ ਦਾ ਦਰਵਾਲਾ ਖੁੱਲ੍ਹਾ ਰੱਖਿਆ ਗਿਆ ਸੀ। ਫਿਲਹਾਲ, ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮੰਤਰੀ ਨੇ ਹਾਦਸੇ ਤੋਂ ਬਾਅਦ ਦਾਅਵਾ ਕੀਤਾ ਕਿ ਇੰਟਰਲਾਕਿੰਗ ਪ੍ਰਣਾਲੀ ਵਿਚ ਬਦਲਾਅ ਕੀਤਾ ਗਿਆ ਸੀ, ਜੋ ਇਕ ਅਪਰਾਧਿਕ ਕਾਰਾ ਹੈ, ਪਰ ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਛੇੜਛਾੜ ਅਤੇ ਅਸਫ਼ਲ ਹੋਣ ਦੇ ਮਾਮਲੇ ਵਿਚ 99 ਫ਼ੀਸਦੀ ਤਕ ਅਭੇਦ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News