ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਬਡਗਾਮ ਤੋਂ ਬਾਰਾਮੂਲਾ ਤੱਕ ਟਰੇਨ ’ਚ ਕੀਤਾ ਸਫ਼ਰ

Sunday, Mar 26, 2023 - 10:05 AM (IST)

ਸ਼੍ਰੀਨਗਰ/ਜੰਮੂ (ਉਦੇ)- ਕਸ਼ਮੀਰ ’ਚ ਸੈਲਾਨੀਆਂ ਨੂੰ ਕੁਦਰਤੀ ਸੁੰਦਰਤਾ ਦਾ ਰੇਲ ਰਾਹੀਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਵੱਡੇ ਸ਼ੀਸ਼ਿਆਂ ਨਾਲ ਲੈੱਸ ਟਰੇਨ ਨੂੰ ਸ਼ੁਰੂ ਕੀਤਾ ਗਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸ਼ਨੀਵਾਰ ਨੂੰ ਬਡਗਾਮ ਤੋਂ ਬਾਰਾਮੂਲਾ ਤੱਕ ਇਸ ਟਰੇਨ ’ਚ ਸਫ਼ਰ ਕੀਤਾ ਅਤੇ ਸਫਰ ਦੀ ਵੀਡੀਓ ਆਪਣੇ ਟਵਿੱਟਰ ’ਤੇ ਸ਼ੇਅਰ ਕੀਤੀ। ਉਨ੍ਹਾਂ ਰੇਲਵੇ ਸਟੇਸ਼ਨ ’ਤੇ ਸਥਾਪਿਤ ‘ਇਕ ਉਤਪਾਦ ਇਕ ਦੁਕਾਨ’ ਤੋਂ ਸਾਮਾਨ ਵੀ ਖਰੀਦਿਆ। ਅਸ਼ਵਨੀ ਵੈਸ਼ਣਵ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਜੰਮੂ-ਸ਼੍ਰੀਨਗਰ ਰੇਲ ਲਾਈਨ ’ਤੇ ਇਸ ਸਾਲ ਰੇਲ ਆਵਾਜਾਈ ਸ਼ੁਰੂ ਹੋ ਜਾਵੇਗੀ ਅਤੇ ਅਗਲੇ ਸਾਲ ਤੋਂ ਜੰਮੂ-ਕਸ਼ਮੀਰ ’ਚ ਵੰਦੇ ਭਾਰਤ ਟਰੇਨਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

PunjabKesari

ਜੰਮੂ-ਕਸ਼ਮੀਰ ’ਚ ਵਿਸ਼ੇਸ਼ ਤੌਰ ’ਤੇ ਵੰਦੇ ਭਾਰਤ ਟਰੇਨਾਂ ਤਿਆਰ ਕੀਤੀਆਂ ਜਾਣਗੀਆਂ। ਕਸ਼ਮੀਰ ਘਾਟੀ ਦੇ ਬਾਰਾਮੂਲਾ ਇਲਾਕੇ ’ਚ ਇਕ ਸਮਾਗਮ ’ਚ ਉਨ੍ਹਾਂ ਕਿਹਾ ਕਿ ਕੁਪਵਾੜਾ ਅਤੇ ਕਸ਼ਮੀਰ ਘਾਟੀ ਦੇ 2 ਹੋਰ ਸਥਾਨਾਂ ਨੂੰ ਜਲਦੀ ਹੀ ਭਾਰਤੀ ਰੇਲਵੇ ਨਾਲ ਜੋੜਿਆ ਜਾਵੇਗਾ। ਰੇਲ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਰੇਲਵੇ ’ਚ ਸੁਧਾਰ ਕੀਤਾ ਜਾਵੇਗਾ ਅਤੇ ਇਸ ਸਾਲ ਦੇ ਅੰਤ ਤੱਕ ਟੈਲੀਫੋਨ ਕਨੈਕਟੀਵਿਟੀ, ਡਬਲ ਲਾਈਨ, ਪਾਰਸਲ ਸੇਵਾਵਾਂ ਅਤੇ ਭਾਰਤੀ ਰੇਲਵੇ ਰਾਹੀਂ ਸੀਮਿੰਟ ਅਤੇ ਦਵਾਈਆਂ ਦੇ ਵਪਾਰ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੇਬ ਦੇ ਵਪਾਰ ਲਈ ਵਿਆਪਕ ਸਹੂਲਤਾਂ ਉਪਲੱਬਧ ਕਰਵਾਉਣ ’ਤੇ ਵੀ ਵਿਚਾਰ ਕੀਤਾ ਜਾਵੇਗਾ। ਮੌਜੂਦਾ ਸਮੇਂ ’ਚ ਬਨਿਹਾਲ ਤੋਂ ਬਾਰਾਮੂਲਾ ਤੱਕ ਟਰੇਨਾਂ ਚੱਲ ਰਹੀਆਂ ਹਨ ਅਤੇ ਬਰਫਬਾਰੀ ਦੌਰਾਨ ਵੀ ਸਥਾਨਕ ਯਾਤਰੀ ਅਤੇ ਸੈਲਾਨੀ ਇਨ੍ਹਾਂ ਟਰੇਨਾਂ ਦਾ ਆਨੰਦ ਲੈਂਦੇ ਹਨ।

PunjabKesari

ਸੈਲਾਨੀਆਂ ਨੂੰ ਕੁਦਰਤੀ ਨਜ਼ਾਰਿਆਂ ਤੋਂ ਜਾਣੂ ਕਰਵਾਉਣ ਲਈ ਰੇਲਵੇ ਨੇ ਯੋਜਨਾ ਤਿਆਰ ਕੀਤੀ ਸੀ ਕਿ ਕਸ਼ਮੀਰ ’ਚ ਅਜਿਹੀ ਟਰੇਨ ਚਲਾਈ ਜਾਵੇ, ਜਿਸ ਦੀ ਛੱਤ ਅਤੇ ਖਿੜਕੀਆਂ ਵੱਡੇ-ਵੱਡੇ ਸ਼ੀਸ਼ਿਆਂ ਦੀਆਂ ਬਣੀਆਂ ਹੋਣ ਤਾਂ ਕਿ ਟਰੇਨ ਦੇ ਅੰਦਰੋਂ ਬਾਹਰ ਦਾ ਨਜ਼ਾਰਾ ਦੇਖਿਆ ਜਾ ਸਕੇ। ਇਸ ਟਰੇਨ ’ਚ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਇਸ ਨੂੰ ਸਰਦੀਆਂ ’ਚ ਵੀ ਚਲਾਇਆ ਜਾ ਸਕੇਗਾ। ਅਜਿਹੀਆਂ ਟਰੇਨਾਂ ਸਵਿਟਜ਼ਰਲੈਂਡ ਅਤੇ ਪੀਰੂ ’ਚ ਚਲਾਈਆਂ ਜਾਂਦੀਆਂ ਹਨ ਜਦੋਂ ਕਿ ਦੇਸ਼ ’ਚ ਮੁੰਬਈ-ਗੋਆ ਅਤੇ ਵਿਸ਼ਾਖਾਪਟਨਮ-ਅਰਕੂ ਲਾਈਨਾਂ ’ਤੇ ਚਲਾਈਆਂ ਜਾ ਰਹੀਆਂ ਹਨ। ਹੁਣ ਇਹ ਸੇਵਾ ਕਸ਼ਮੀਰ ’ਚ ਸ਼ੁਰੂ ਕੀਤੀ ਗਈ ਹੈ। ਇਸ ਟਰੇਨ ’ਚ ਹੋਰ ਵੀ ਸਹੂਲਤਾਂ ਸੈਲਾਨੀਆਂ ਅਤੇ ਯਾਤਰੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ।

PunjabKesari


DIsha

Content Editor

Related News