ਰੇਲਵੇ 'ਚ ਜੂਨੀਅਰ ਇੰਜੀਨੀਅਰ ਭਰਤੀ ਲਈ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

Tuesday, Jul 23, 2024 - 12:37 PM (IST)

ਨਵੀਂ ਦਿੱਲੀ- ਰੇਲਵੇ ਜੇ.ਈ (ਭਾਰਤੀ ਰੇਲਵੇ ਜੂਨੀਅਰ ਇੰਜੀਨੀਅਰ) ਦੀ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਰੇਲਵੇ ਭਰਤੀ ਬੋਰਡ (RRB) ਨੇ ਜੂਨੀਅਰ ਇੰਜੀਨੀਅਰ, ਡਿਪੂ ਮਟੀਰੀਅਲ ਸੁਪਰਡੈਂਟ, ਕੈਮੀਕਲ ਸੁਪਰਵਾਈਜ਼ਰ ਸਮੇਤ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਮੁਤਾਬਕ ਜੂਨੀਅਰ ਇੰਜੀਨੀਅਰ ਦੀ ਇਸ ਅਸਾਮੀ ਲਈ 30 ਜੁਲਾਈ ਤੋਂ ਅਰਜ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਉਮੀਦਵਾਰ ਅਧਿਕਾਰਤ ਵੈੱਬਸਾਈਟ https://indianrailways.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ ਇਕ ਮਹੀਨੇ ਤੱਕ ਚੱਲੇਗੀ। ਉਮੀਦਵਾਰ ਆਖਰੀ ਤਾਰੀਖ਼ 29 ਅਗਸਤ 2024 ਤੱਕ ਫਾਰਮ ਭਰ ਸਕਣਗੇ।

ਵਿੱਦਿਅਕ ਯੋਗਤਾ 

ਰੇਲਵੇ ਦੀ ਇਸ ਸਰਕਾਰੀ ਨੌਕਰੀ ਲਈ ਵਿੱਦਿਅਕ ਯੋਗਤਾ ਅਹੁਦੇ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। ਫਿਲਹਾਲ ਇਸ ਭਰਤੀ ਦਾ ਸੰਖੇਪ ਨੋਟੀਫਿਕੇਸ਼ਨ ਹੀ ਸਾਹਮਣੇ ਆਇਆ ਹੈ। ਜਲਦੀ ਹੀ RRB ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਸ ਭਰਤੀ ਦੀ ਪੂਰੀ ਸੂਚਨਾ ਜਾਰੀ ਕਰੇਗਾ।

ਉਮਰ ਹੱਦ

ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 36 ਸਾਲ। ਉਮਰ ਦੀ ਗਣਨਾ 01 ਜਨਵਰੀ 2025 ਨੂੰ ਕੀਤੀ ਜਾਵੇਗੀ।

ਅਰਜ਼ੀ ਫੀਸ 

ਜਨਰਲ, ਓ. ਬੀ. ਸੀ ਅਤੇ ਈ. ਡਬਲਯੂ. ਐਸ. ਲਈ 500 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਔਰਤਾਂ ਅਤੇ ਰਾਖਵੀਆਂ ਸ਼੍ਰੇਣੀਆਂ ਲਈ ਅਰਜ਼ੀ ਦੀ ਫੀਸ 250 ਰੁਪਏ ਰੱਖੀ ਗਈ ਹੈ।

ਚੋਣ ਪ੍ਰਕਿਰਿਆ 

ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਨੋਟ- ਰੇਲਵੇ ਦੀ ਇਸ ਭਰਤੀ ਦਾ ਐਪਲੀਕੇਸ਼ਨ ਲਿੰਕ ਐਕਵਿਟ ਹੋਣ ਮਗਰੋਂ ਉਮੀਦਵਾਰ ਆਪਣੇ ਖੇਤਰ ਦੇ ਸਬੰਧਤ ਜ਼ੋਨ ਦੇ ਲਿੰਕ 'ਤੇ ਜਾ ਕੇ ਅਪਲਾਈ ਪ੍ਰਕਿਰਿਆ ਪੂਰੀ ਕਰ ਸਕਣਗੇ। 

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


 


Tanu

Content Editor

Related News