ਰੇਲਵੇ ਨੇ ਮੁਸਾਫਰਾਂ ਦੇ ਸੌਣ ਦੇ ਸਮੇਂ ''ਚ ਕੀਤੀ ਇਕ ਘੰਟੇ ਦੀ ਕਟੌਤੀ
Monday, Sep 18, 2017 - 02:18 AM (IST)
ਨਵੀਂ ਦਿੱਲੀ- ਰੇਲਵੇ 'ਚ ਸਫਰ ਕਰਨ ਦੌਰਾਨ ਸੌਣ ਨੂੰ ਲੈ ਕੇ ਤੁਸੀਂ ਕਈ ਵਾਰ ਝਗੜੇ ਹੁੰਦੇ ਦੇਖੇ ਹੋਣਗੇ। ਇਸ ਝਗੜੇ ਨੂੰ ਘਟਾਉਣ ਲਈ ਰੇਲਵੇ ਨੇ ਸੌਣ ਦੇ ਅਧਿਕਾਰਕ ਸਮੇਂ ਵਿਚ ਇਕ ਘੰਟੇ ਦੀ ਕਟੌਤੀ ਜਾਰੀ ਕਰ ਦਿੱਤੀ ਹੈ। ਰੇਲਵੇ ਵਲੋਂ ਜਾਰੀ ਸਰਕੂਲਰ ਅਨੁਸਾਰ ਰਿਜ਼ਰਵ ਡੱਬਿਆਂ ਦੇ ਮੁਸਾਫਰ ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤਕ ਹੀ ਸੌਂ ਸਕਦੇ ਹਨ ਤਾਂ ਕਿ ਹੋਰ ਵਿਅਕਤੀਆਂ ਨੂੰ ਸੀਟ 'ਤੇ ਬਾਕੀ ਬਚੇ ਘੰਟਿਆਂ 'ਚ ਬੈਠਣ ਦਾ ਮੌਕਾ ਮਿਲੇ। ਇਸ ਤੋਂ ਪਹਿਲਾਂ ਸੌਣ ਦਾ ਅਧਿਕਾਰਕ ਸਮਾਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਤਕ ਸੀ। ਇਸ ਸੰਬੰਧੀ ਸਰਕੂਲਰ 31 ਅਗਸਤ ਨੂੰ ਜਾਰੀ ਕੀਤਾ ਗਿਆ ਹੈ। ਇਸ ਵਿਚ ਹਾਲਾਂਕਿ ਕੁਝ ਨਿਸ਼ਚਿਤ ਮੁਸਾਫਰਾਂ ਨੂੰ ਛੋਟ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੁਸਾਫਰਾਂ 'ਚ ਬੀਮਾਰ, ਦਿਵਿਆਂਗ ਅਤੇ ਗਰਭਵਤੀ ਮਹਿਲਾ ਔਰਤਾਂ ਦੇ ਮਾਮਲੇ 'ਚ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ ਹੈ, ਜਿਸ ਨਾਲ ਜੇਕਰ ਉਹ ਚਾਹੁਣ ਤਾਂ ਇਜਾਜ਼ਤ ਵਾਲੇ ਸਮੇਂ ਤੋਂ ਜ਼ਿਆਦਾ ਸੌਂ ਸਕਦੇ ਹਨ।
