ਰੇਲ ਵ੍ਹੀਲ ਫੈਕਟਰੀ ''ਚ ਨਿਕਲੀ ਭਰਤੀ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
Saturday, Mar 08, 2025 - 12:27 PM (IST)

ਨਵੀਂ ਦਿੱਲੀ- ਰੇਲ ਵ੍ਹੀਲ ਫੈਕਟਰੀ 'ਚ ਅਪ੍ਰੇਂਟਿਸਸ਼ਿਪ ਦੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਫਿਟਰ- 85 ਅਹੁਦੇ
ਇੰਜੀਨੀਅਰ- 31 ਅਹੁਦੇ
ਮੈਕੇਨਿਕ (ਮੋਟਰ ਵਾਹਨ)- 8 ਅਹੁਦੇ
ਟਰਨਰ- 5 ਅਹੁਦੇ
ਸੀ.ਐੱਨ.ਸੀ. ਪ੍ਰੋਗ੍ਰਾਮਿੰਗ ਸਹਿ-ਆਪਰੇਟਰ- 23 ਅਹੁਦੇ
ਇਲੈਕਟ੍ਰੀਸ਼ੀਅਨ- 18 ਅਹੁਦੇ
ਇਲੈਕਟ੍ਰਾਨਿਕ ਮੈਕੇਨਿਕ- 22 ਅਹੁਦੇ
ਕੁੱਲ 192 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 1 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ 10ਵੀਂ ਪਾਸ ਹੋਣਾ ਚਾਹੀਦਾ। ਸੰਬੰਧਤ ਟਰੇਡ 'ਚ ਰਾਸ਼ਟਰੀ ਵਪਾਰਕ ਸਿੱਖਿਅਕ ਪ੍ਰੀਸ਼ਦ (ਐੱਨਸੀਵੀਟੀ) ਵਲੋਂ ਜਾਰੀ ਰਾਸ਼ਟਰੀ ਟਰੇਡ ਸਰਟੀਫਿਕੇਟ ਪ੍ਰਾਪਤ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 24 ਸਾਲ ਤੈਅ ਕੀਤੀ ਗਈ ਹੈ। ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਇਸ ਭਰਤੀ ਲਈ ਉਮੀਦਵਾਰਾਂ ਨੂੰ ਆਫਲਾਈਨ ਅਪਲਾਈ ਕਰਨਾ ਹੋਵੇਗਾ। ਉਮੀਦਵਾਰ ਦਿ ਅਸਿਸਟੈਂਟ ਪਰਸਨਲ ਅਫ਼ਸਰ ਪਰਸਨਲ ਡਿਪਾਰਟਮੈਂਟ ਰੇਲ ਵ੍ਹੀਲ ਫੈਕਟਰੀ ਯੇਲਹਨਕਾ ਬੈਂਗਲੁਰੂ-560064 ਪਤੇ 'ਤੇ ਐਪਲੀਕੇਸ਼ਨ ਭੇਜ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।