ਸਟੇਟ ਬੈਂਕ ਆਫ਼ ਇੰਡੀਆ ''ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
Wednesday, Jun 25, 2025 - 10:36 AM (IST)

ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ ਪ੍ਰੋਬੇਸ਼ਨਰੀ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਪ੍ਰੋਬੇਸ਼ਨਰੀ ਅਫ਼ਸਰ ਦੇ 541 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 14 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਉਮਰ 30 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰ ਨੂੰ ਉਮਰ 'ਚ ਛੋਟ ਮਿਲੇਗੀ।
ਤਨਖਾਹ
ਉਮੀਦਵਾਰ ਨੂੰ ਬੇਸਿਕ ਪੇ 48,480 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ। ਹੋਰ ਅਲਾਊਂਸ ਦਾ ਲਾਭ ਵੀ ਦਿੱਤਾ ਜਾਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।