ਹੈਵੀ ਵਾਹਨ ਫੈਕਟਰੀ 'ਚ ਨਿਕਲੀਆਂ ਜੂਨੀਅਰ ਟੈਕਨੀਸ਼ੀਅਨ ਦੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
Monday, Jun 30, 2025 - 01:03 PM (IST)

ਨਵੀਂ ਦਿੱਲੀ- ਹੈਵੀ ਵਾਹਨ ਫੈਕਟਰੀ 'ਚ ਜੂਨੀਅਰ ਟੈਕਨੀਸ਼ੀਅਨ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਟੈਕਨੀਸ਼ੀਅਨ ਦੇ 1850 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 19 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੀ ਚਾਹੀਦੀ ਹੈ ਤੇ ਸਬੰਧਤ ਖੇਤਰ 'ਚ ITI NAC/NTC/STC ਹੋਣਾ ਚਾਹੀਦਾ ਹੈ।
ਤਨਖਾਹ
ਉਮੀਦਵਾਰ ਨੂੰ ਬੇਸਿਕ ਪੇ 21,000 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ। ਹੋਰ ਅਲਾਊਂਸ ਦਾ ਲਾਭ ਵੀ ਦਿੱਤਾ ਜਾਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।