ECIL ''ਚ ਨਿਕਲੀਆਂ ਭਰਤੀਆਂ, ITI ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ
Saturday, Jun 28, 2025 - 12:15 PM (IST)

ਨਵੀਂ ਦਿੱਲੀ- ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ECIL) ਨੇ ਸੀਨੀਅਰ ਕਾਰੀਗਰਾਂ ਦੀਆਂ 125 ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸੀਨੀਅਰ ਕਾਰੀਗਰ-ਸੀ (ਕੈਟਾ-1): ਕੁੱਲ 120 ਪੋਸਟਾਂ
ਇਲੈਕਟ੍ਰਾਨਿਕਸ ਮਕੈਨਿਕ – 50 ਪੋਸਟਾਂ
ਇਲੈਕਟ੍ਰੀਸ਼ੀਅਨ – 30 ਪੋਸਟਾਂ
ਫਿਟਰ – 40 ਪੋਸਟਾਂ
ਸੀਨੀਅਰ ਕਾਰੀਗਰ-ਸੀ (ਕੈਟਾ-2): ਕੁੱਲ 5 ਪੋਸਟਾਂ
ਇਲੈਕਟ੍ਰਾਨਿਕਸ ਮਕੈਨਿਕ – 1 ਪੋਸਟ
ਇਲੈਕਟ੍ਰੀਸ਼ੀਅਨ – 2 ਪੋਸਟਾਂ
ਫਿਟਰ – 2 ਪੋਸਟਾਂ
ਆਖ਼ਰੀ ਤਾਰੀਖ਼
ਉਮੀਦਵਾਰ 7 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਤਨਖਾਹ
ਉਮੀਦਵਾਰ ਨੂੰ ਬੇਸਿਕ ਪੇ 23,368 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਸਿੱਖਿਆ ਯੋਗਤਾ
ਸਾਰੇ ਬਿਨੈਕਾਰਾਂ ਨੂੰ ITI 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ 1:4 ਦੇ ਅਨੁਪਾਤ 'ਚ ਸ਼ਾਰਟਲਿਸਟ ਕੀਤਾ ਜਾਵੇਗਾ। ਜੇਕਰ ਦੋ ਜਾਂ ਵੱਧ ਉਮੀਦਵਾਰਾਂ ਦੇ ITI 'ਚਬਰਾਬਰ ਅੰਕ ਹਨ, ਤਾਂ ਚੋਣ 10ਵੀਂ ਜਮਾਤ ਦੇ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।