ਮਨੀ ਲਾਂਡਰਿੰਗ ਮਾਮਲੇ ''ਚ ਨੀਰਜ ਸਿੰਘ ਦੇ ਟਿਕਾਣੇ ''ਤੇ ਛਾਪੇਮਾਰੀ, ਕਈ ਦਸਤਾਵੇਜ਼ ਜ਼ਬਤ

Saturday, Sep 14, 2019 - 06:17 PM (IST)

ਮਨੀ ਲਾਂਡਰਿੰਗ ਮਾਮਲੇ ''ਚ ਨੀਰਜ ਸਿੰਘ ਦੇ ਟਿਕਾਣੇ ''ਤੇ ਛਾਪੇਮਾਰੀ, ਕਈ ਦਸਤਾਵੇਜ਼ ਜ਼ਬਤ

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਈ.ਆਰ.ਐੱਸ. ਨੀਰਜ ਸਿੰਘ ਤੇ ਹੋਰਾਂ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੇ ਤਹਿਤ 6 ਥਾਵਾਂ 'ਤੇ ਛਾਪੇਮਾਰੀ ਕੀਤੀ। ਇਨ੍ਹਾਂ 'ਚ ਕੋਲਕਾਤਾ, ਮੁੰਬਈ ਤੇ ਪਟਨਾ 'ਚ 2-2 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਉਥੇ ਹੀ ਈ.ਡੀ. ਨੇ ਇਸ ਦੌਰਾਨ ਕਈ ਸੰਪਤੀਆਂ ਦੇ ਦਸਤਾਵੇਜ਼ ਬੈਂਕ ਖਾਤੇ ਅਤੇ ਨਿਵੇਸ਼ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ ਹਨ।
ਆਈ.ਆਰ.ਐੱਸ.  ਨੀਰਜ ਸਿੰਘ ਖਿਲਾਫ ਕੋਲਕਾਤਾ ਪੁਲਸ ਦੀ ਐੱਫ.ਆਈ.ਆਰ. ਦੇ ਆਧਾਰ 'ਤੇ ਈ.ਡੀ. ਜਾਂਚ ਕਰ ਰਹੀ ਹੈ। ਦੋਸ਼ ਹੈ ਕਿ ਆਈ.ਆਰ.ਐੱਸ. ਤੇ ਹੋਰਾਂ ਨੇ ਆਪਣੇ ਅਧਿਕਾਰਕ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਸਹਿਯੋਗੀਆਂ ਦੇ ਨਾਂ 'ਤੇ ਭਾਰੀ ਧਨ ਇਕੱਠਾ ਕੀਤਾ।


author

Inder Prajapati

Content Editor

Related News