ਤੇਲ ਦੀਆਂ ਕੀਮਤਾਂ ''ਚ ਵਾਧੇ ਨੂੰ ਲੈ ਕੇ ਰਾਹੁਲ ਦਾ ਤੰਜ਼ : ਇਹ ''ਪ੍ਰਧਾਨ ਮੰਤਰੀ ਜਨ ਧਨ ਲੁੱਟ ਯੋਜਨਾ'' ਹੈ

Monday, Apr 04, 2022 - 03:40 PM (IST)

ਤੇਲ ਦੀਆਂ ਕੀਮਤਾਂ ''ਚ ਵਾਧੇ ਨੂੰ ਲੈ ਕੇ ਰਾਹੁਲ ਦਾ ਤੰਜ਼ : ਇਹ ''ਪ੍ਰਧਾਨ ਮੰਤਰੀ ਜਨ ਧਨ ਲੁੱਟ ਯੋਜਨਾ'' ਹੈ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ 'ਪ੍ਰਧਾਨ ਮੰਤਰੀ ਜਨ-ਧਨ ਲੁੱਟ ਯੋਜਨਾ' ਹੈ। ਉਨ੍ਹਾਂ ਨੇ ਮੋਟਰਸਾਈਕਲ, ਕਾਰ, ਟਰੈਕਟਰ ਅਤੇ ਟਰੱਕ ਦੇ ਪੈਟਰੋਲ ਟੈਂਕ ਫੁਲ ਕਰਵਾਉਣ ਦੀ ਮੌਜੂਦਾ ਕੀਮਤ ਦੀ ਤੁਲਨਾ 2014 ਦੇ ਸਮੇਂ ਦੀ ਕੀਮਤ ਨਾਲ ਕਰਦੇ ਹੋਏ ਇਕ ਗਰਾਫ਼ ਵੀ ਟਵਿੱਟਰ 'ਤੇ ਸਾਂਝਾ ਕੀਤਾ। ਰਾਹੁਲ ਗਾਂਧੀ ਨੇ ਕਿਹਾ,''ਪ੍ਰਧਾਨ ਮੰਤਰੀ ਜਨ-ਧਨ ਲੁਟ ਯੋਜਨਾ।'' ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,''ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਹਰ ਸਵੇਰ ਖੁਸ਼ਹਾਲੀ ਨਹੀਂ, ਸਗੋਂ ਮਹਿੰਗਾਈ ਦਾ ਦੁੱਖ ਲੈ ਕੇ ਆਉਂਦੀ ਹੈ! ਤੇਲ ਲੁਟ ਦੀ ਨਵੀਂ ਕਿਸ਼ਤ 'ਚ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 40 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਸੀ.ਐਨ.ਜੀ. ਵੀ 2.50 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗਾ ਹੋਈ।''

PunjabKesari

ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਨੂੰ ਵੋਟ ਮਤਲਬ ਮਹਿੰਗਾਈ ਨੂੰ ਜਨਾਦੇਸ਼ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਸੋਮਵਾਰ ਨੂੰ ਇਕ ਵਾਰ ਮੁੜ 40 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। 2 ਹਫ਼ਤਿਆਂ ਤੋਂ ਵੀ ਘੱਟ ਸਮੇਂ 'ਚ ਪੈਟਰੋਲ ਦੀ ਕੀਮਤ 'ਚ ਕੁੱਲ 8.40 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵਲੋਂ ਜਾਰੀ ਮੁੱਲ ਸੰਬੰਧੀ ਨੋਟੀਫਿਕੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 103.41 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ ਹੁਣ 103.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 94.67 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 95.07 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

PunjabKesari


author

DIsha

Content Editor

Related News