ਪੀ.ਐੱਮ. ਮੋਦੀ ਨੂੰ ਥੋੜ੍ਹੀ ਕੂਟਨੀਤੀ ਸਿਖਾਉਣ ਜੈਸ਼ੰਕਰ : ਰਾਹੁਲ ਗਾਂਧੀ

10/01/2019 5:25:18 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰ ਦੇਸ਼ ਲਈ ਸੰਕਟ ਪੈਦਾ ਕਰ ਦਿੱਤਾ ਸੀ ਪਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਮਾਮਲੇ 'ਚ ਦਖਲ ਦੇ ਕੇ ਸਥਿਤੀ ਨੂੰ ਸੰਭਾਲਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਮੋਦੀ ਨੇ ਅਮਰੀਕਾ ਦੇ ਹਿਊਸਟਨ 'ਚ ਭਾਰਤੀ ਮੂਲ ਦੇ ਲੋਕਾਂ ਦਰਮਿਆਨ 'ਹਾਊਡੀ ਮੋਦੀ' ਦੇ ਪ੍ਰੋਗਰਾਮ 'ਚ ਡੈਮੋਕ੍ਰੇਟ ਨੇਤਾ ਦੇ ਪੱਖ 'ਚ ਜੋ ਗੱਲ ਕਹੀ, ਉਸ ਨੇ ਭਾਰਤ ਲਈ ਬਹੁਤ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਸੀ ਪਰ ਵਿਦੇਸ਼ ਮੰਤਰੀ ਨੇ ਜਿਸ ਤਰ੍ਹਾਂ ਨਾਲ ਇਸ ਮਾਮਲੇ 'ਚ ਦਖਲ ਦਿੱਤਾ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਸਥਿਤੀ 'ਚ ਸੁਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਨੂੰ ਮੋਦੀ ਨੂੰ ਥੋੜ੍ਹੀ-ਬਹੁਤ ਕੂਟਨੀਤੀ ਸਿਖਾਉਣੀ ਚਾਹੀਦੀ ਹੈ।

PunjabKesariਰਾਹੁਲ ਨੇ ਟਵੀਟ ਕੀਤਾ,''ਸਾਡੇ ਪ੍ਰਧਾਨ ਮੰਤਰੀ ਦੀ ਅਸਮਰੱਥਤਾ 'ਤੇ ਪਰਦਾ ਪਾਉਣ ਲਈ ਜੈਸ਼ੰਕਰ ਦਾ ਧੰਨਵਾਦ ਕੀਤਾ। ਡੈਮੋਕ੍ਰੇਟ ਦੇ ਸਮਰਥਨ ਦੀ ਗੱਲ ਕਹਿ ਕੇ ਉਨ੍ਹਾਂ ਨੇ ਭਾਰਤ ਲਈ ਗੰਭੀਰ ਸਮੱਸਿਆ ਪੈਦਾ ਕੀਤੀ ਹੈ। ਮੈਨੂੰ ਉਮੀਦ ਹੈ ਕਿ ਤੁਹਾਡੇ ਦਖਲ ਨਾਲ ਸਥਿਤੀ ਸੁਧਰੇਗੀ। ਤੁਸੀਂ ਕੂਟਨੀਤੀ ਨੂੰ ਲੈ ਕੇ ਉਨ੍ਹਾਂ ਦਾ ਥੋੜ੍ਹਾ-ਬਹੁਤ ਗਿਆਨ ਵਧਾਓ।'' ਇਸ ਦਰਮਿਆਨ ਕਾਂਗਰਸ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕਿਸੇ ਵੀ ਦੇਸ਼ ਦੀ ਅੰਦਰੂਨੀ ਰਾਜਨੀਤੀ 'ਚ ਦਖਲ ਦੀ ਪਰੰਪਰਾ ਅਤੇ ਨੀਤੀ ਨਹੀਂ ਰਹੀ ਹੈ। ਮੋਦੀ ਨੇ ਟਰੰਪ ਦੇ ਸਮਰਥਨ 'ਚ ਸਟਾਰ ਪ੍ਰਚਾਰਕ ਦੇ ਰੂਪ 'ਚ ਜੋ ਗੱਲ ਕਹੀ ਹੈ, ਉਸ ਨਾਲ ਪੂਰੇ ਦੇਸ਼ ਨੂੰ ਡੂੰਘਾ ਧੱਕਾ ਪਹੁੰਚਿਆ ਹੈ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ। ਚੰਗੀ ਗੱਲ ਇਹ ਹੈ ਕਿ ਵਿਦੇਸ਼ ਮੰਤਰੀ ਨੇ ਉਨ੍ਹਾਂ ਦੀ ਗਲਤੀ ਸੁਧਾਰਨ ਦਾ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਦੌਰਾਨ ਹਿਊਸਟਨ 'ਚ ਟਰੰਪ ਦਾ ਸਮਰਥਨ ਕਰਨ ਸੰਬੰਧੀ ਬਿਆਨ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਮੋਦੀ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਅਜਿਹਾ ਕਦੇ ਨਹੀਂ ਕਿਹਾ।


DIsha

Content Editor

Related News