ਰਾਹੁਲ ਗਾਂਧੀ ਨੇ ਆਪਣੇ ਹੰਕਾਰ ਕਾਰਨ ਗੁਆਈ ਸੰਸਦ ਦੀ ਮੈਂਬਰਸ਼ਿਪ: ਰੇਲ ਮੰਤਰੀ ਵੈਸ਼ਣਵ
Wednesday, Mar 29, 2023 - 10:51 AM (IST)
ਨਵੀਂ ਦਿੱਲੀ- ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਅੱਜ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਹੰਕਾਰ ਅਤੇ ਉੱਚੀ ਸੋਚ ਕਾਰਨ ਸੰਸਦ ਦੀ ਮੈਂਬਰਸ਼ਿਪ ਗੁਆਈ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਨੂੰ ਸੰਵਿਧਾਨ, ਅਦਾਲਤ ਅਤੇ ਸੰਸਥਾਵਾਂ ਤੋਂ ਉੱਪਰ ਸਮਝਦੇ ਹਨ। ਵੈਸ਼ਣਵ ਨੇ ਰੇਲ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਆਪਣੇ ਹੰਕਾਰ ਕਾਰਨ ਸੰਸਦ ਦੀ ਮੈਂਬਰਸ਼ਿਪ ਦੇ ਅਯੋਗ ਐਲਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ- ਰਾਹੁਲ ਨੇ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਦਿੱਤਾ ਜਵਾਬ, ਕਿਹਾ- ਆਪਣੇ ਅਧਿਕਾਰਾਂ ਤੋਂ ਵਾਕਿਫ਼ ਹਾਂ
ਵੈਸ਼ਣਵ ਨੇ ਕਿਹਾ ਕਿ ਰਾਹੁਲ ਨੇ ਹੋਰ ਪਿਛੜੇ ਵਰਗ ਦਾ ਅਪਮਾਨ ਕੀਤਾ ਅਤੇ ਅਦਾਲਤ ਨੇ ਉਸ ਨੂੰ ਧਿਆਨ ਵਿਚ ਲੈ ਕੇ ਇਕ ਫ਼ੈਸਲਾ ਸੁਣਾਇਆ ਪਰ ਉਹ ਮੰਨਦੇ ਹਨ ਕਿ ਅਦਾਲਤ ਗਲਤ ਹੈ। ਦਰਅਸਲ ਉਹ ਮੰਨਦੇ ਹਨ ਕਿ ਇਕ ਵਿਸ਼ੇਸ਼ ਪਰਿਵਾਰ ਵਿਸ਼ੇਸ਼ 'ਚ ਪੈਦਾ ਹੋਣ ਕਾਰਨ ਉਨ੍ਹਾਂ ਨੂੰ ਰਾਜ ਕਰਨ ਦਾ ਜਨਮ ਸਿੱਧ ਅਧਿਕਾਰ ਹੈ। ਵੈਸ਼ਣਵ ਨੇ ਕਿਹਾ ਕਿ ਰਾਹੁਲ ਗਾਂਧੀ ਸਮਝਦੇ ਹਨ ਕਿ ਉਹ ਸੰਵਿਧਾਨ, ਅਦਾਲਤਾਂ ਅਤੇ ਲੋਕਤੰਤਰੀ ਸੰਸਥਾਵਾਂ ਤੋਂ ਉਪਰ ਹਨ ਅਤੇ ਕੋਈ ਅਦਾਲਤ ਉਨ੍ਹਾਂ ਖ਼ਿਲਾਫ਼ ਫ਼ੈਸਲਾ ਕਿਵੇਂ ਸੁਣਾ ਸਕਦੀ ਹੈ।
ਇਹ ਵੀ ਪੜ੍ਹੋ- ਰਾਹੁਲ ਇਕੱਲੇ ਨਹੀਂ, ਮਾਂ ਸੋਨੀਆ ਅਤੇ ਦਾਦੀ ਇੰਦਰਾ ਗਾਂਧੀ ਦੀ ਵੀ ਗਈ ਸੀ ਮੈਂਬਰਸ਼ਿਪ
ਦੇਸ਼ ਵਿਚ ਨਾਜ਼ੁਕ ਸਥਿਤੀ ਬਣੀ ਹੋਈ ਹੈ। ਸਾਰੇ ਭ੍ਰਿਸ਼ਟਾਚਾਰੀ ਇਕੱਠੇ ਹੋ ਗਏ ਹਨ। ਦੇਸ਼ 'ਚ ਸਵੱਛ ਸਰਕਾਰ ਹੈ ਅਤੇ ਜਨਤਾ ਦਾ ਨਵਾਂ ਮਿਜਾਜ਼ ਹੈ। ਉਸ ਨੂੰ ਕਿਵੇਂ ਖ਼ਤਮ ਕਰੀਏ, ਇਸ ਦੀ ਸਾਜਿਸ਼ ਰਚੀ ਜਾ ਰਹੀ ਹੈ। ਜੋ ਲੋਕ ਅੱਜ ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾ ਰਹੇ ਹਨ, ਉਨ੍ਹਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਦੀ ਸਰਕਾਰ ਦੇ ਸਮੇਂ ਕਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਸੀ। ਤਤਕਾਲੀਨ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੇ ਸਮੇਂ ਆਰਡੀਨੈਂਸ ਫਾੜਨ ਨਾਲ ਕੀ ਸੰਸਥਾਵਾਂ ਮਜ਼ਬੂਤ ਹੋ ਜਾਂਦੀਆਂ ਹਨ? ਵੈਸ਼ਣਨ ਨੇ ਕਿਹਾ ਕਿ ਰਾਹੁਲ ਨੇ ਆਪਣੇ ਹੰਕਾਰ ਅਤੇ ਖ਼ੁਦ ਨੂੰ ਸੰਵਿਧਾਨ, ਅਦਾਲਤਾਂ ਅਤੇ ਸੰਸਥਾਵਾਂ ਤੋਂ ਉੱਪਰ ਸਮਝਣ ਦੀ ਉੱਚੀ ਸੋਚ ਕਾਰਨ ਸੰਸਦ ਦੀ ਮੈਂਬਰਸ਼ਿਪ ਗੁਆਈ ਹੈ।